ਗੋਵਿੰਦਾ ਨੂੰ ਲੈ ਕੇ ਜਗਮੋਹਨ ਮੁੰਦੜਾ ਇਕ ਫਿਲਮ ਬਣਾ ਰਹੇ ਹਨ ਜਿਸਦਾ ਸਿਰਲੇਖ ਉਹਨਾਂ ਨੇ ਨਾਟੀ@ ਫੋਰਟੀ ਰਜਿਸਟ੍ਰੇਸ਼ਨ ਦੇ ਲਈ ਭੇਜਿਆ ਹੈ। ਗੋਵਿੰਦਾ ਨੂੰ ਇਸ ਫਿਲਮ ਵਿੱਚ 40 ਸਾਲਾਂ ਦਾ ਕੁਆਰਾ ਵਿਅਕਤੀ ਦਿਖਾਇਆ ਹੈ।
ਸੰਦੀਪ ਕਪੂਰ ਇਸ ਫਿਲਮ ਦਾ ਨਿਰਮਾਣ ਅਨੁਜ ਸ਼ਰਮਾ ਦੇ ਨਾਲ ਮਿਲ ਕੇ ਕਰ ਰਹੇ ਹਨ। ਹਾਲ ਵਿੱਚ ਹੀ ਇਸ ਫਿਲਮ ਦੀ ਸ਼ੂਟਿੰਗ 18 ਦਿਨਾਂ ਤੱਕ ਲੰਡਨ ਦੇ ਵੱਖ-ਵੱਖ ਸਥਾਨਾਂ ਤੇ ਹੋਈ। ਹੁਣ ਇਸ ਦੀ ਸ਼ੂਟਿੰਗ ਭਾਰਤ ਵਿੱਚ ਕੀਤੀ ਜਾਵੇਗੀ।
ਫਿਲਮ ਵਿੱਚ ਗੋਵਿੰਦਾ ਦੇ ਨਾਲ ਆਇਸ਼ਾ ਟਾਕੀਆ, ਅਨੁਪਮ ਖੇਰ ਅਤੇ ਸ਼ਕਤੀ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਸੰਗੀਤ ਮੋਂਟੀ ਸ਼ਰਮਾ ਨੇ ਦਿੱਤਾ ਹੈ।
|