ਸੋਫੀ ਡਾਇਰੈਕਟਰ ਬਣੀ ਜਰੂਰ ਹੈ, ਪਰ ਫਿਲਮ ਦੀ ਨਹੀਂ ਬਲਕਿ ਫ੍ਰੈਂਡਲੀ ਫੂਡ ਫੈਕਟਰੀ ਦੀ। ਫ੍ਰੈਂਡਲੀ ਫੂਡ ਫੈਕਟਰੀ ਦਾ ਹੋਟਲਾਂ ਦਾ ਕਾਰੋਬਾਰ ਹੈ ਅਤੇ ਹਾਲ ਵਿੱਚ ਹੀ ਉਹਨਾਂ ਨੇ ਮੁੰਬਈ ਵਿੱਚ ਆਪਣਾ ਪਹਿਲਾਂ ਰੇਸਤਰਾਂ 'ਓਪਨ ਅਫੇਅਰ' ਖੋਲਿਆ ਹੈ।
ਕਾਟਰ ਰੋਡ ਸਥਿਤ ਇਸ ਰੇਸਤਰਾਂ ਵਿੱਚ ਬਹੁਤ ਵਧੀਆ ਸਵਾਦੀ ਵਿਅੰਜਨ ਮਿਲਦੇ ਹਨ। ਫੂਡ ਇੰਡਸਟਰੀ ਵਿੱਚ ਕਦਮ ਰੱਖਣ ਦੀ ਖੁਸ਼ੀ ਵਿੱਚ ਸੋਫੀ ਅਗਲੇ ਹਫਤੇ ਇਕ ਸ਼ਾਨਦਾਰ ਪਾਰਟੀ ਦੇਣ ਵਾਲੀ ਹੈ। ਸੋਫੀ ਨੂੰ ਖਾਣ ਦਾ ਬਹੁਤ ਸ਼ੌਂਕ ਹੈ।
ਸੋਫੀ ਦੇ ਅਨੁਸਾਰ ਉਹ ਅਭਿਨੇਤਰੀ ਦਾ ਅਤੇ ਡਾਇਰੈਕਟਰ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਨਿਭਾ ਸਕਦੀ ਹੈ। ਉਹ ਕਹਿੰਦੀ ਹੈ ਕਿ ਇਹ ਸਭ ਟਾਈਮ ਮੈਨਜਮੇਂਟ ਦੇ ਰਾਹੀਂ ਕੀਤਾ ਜਾ ਸਕਦਾ ਹੈ ਅਤੇ ਮੈਂ ਜਾਣਦੀ ਹਾਂ ਕਿ ਟਾਈਮ ਦਾ ਪ੍ਰਬੰਧਨ ਕਿਵੇਂ ਕੀਤਾ ਜਾਂਦਾ ਹੈ।
|