ਫਿਲਮ 'ਲਾਗਾ ਚੁਨਰੀ ਮੇਂ ਦਾਗ' ਵਿੱਚ ਕੰਮ ਕਰਨ ਦੇ ਲਈ ਮਨ੍ਹਾਂ ਕਰਨ ਦੇ ਬਾਅਦ ਵਿਦਿਆ ਬਾਲਨ ਅਤੇ ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਵਿਚਕਾਰ ਸੰਬਧ ਕਾਫੀ ਖਰਾਬ ਹੋ ਗਏ ਹਨ।
ਦਰਅਸਲ, ਫਿਲਮ 'ਲਾਗਾ ਚੁਨਰੀ ਮੇਂ ਦਾਗ' ਨੂੰ ਤਿੰਨ ਮਹੀਨੇ ਦੇ ਅੰਦਰ ਹੀ ਤਿਆਰ ਕਰਨਾ ਸੀ। ਵਿਦਿਆ ਨੂੰ ਇਹ ਗੱਲ ਪਸੰਦ ਨਹੀਂ ਸੀ, ਕਿਉਂਕਿ ਉਹ ਪਹਿਲਾਂ ਹੀ ਫਿਲਮ 'ਹੇ ਬੇਬੀ' ਦੇ ਲਈ ਸਮਾਂ ਦੇ ਚੁਕੀ ਸੀ।
ਵਿਦਿਆ ਦੇ ਮਨ੍ਹਾਂ ਕਰਨ ਤੇ ਨਿਰਦੇਸ਼ਕ ਪ੍ਰਦੀਪ ਸਰਕਾਰ ਕਾਫੀ ਨਰਾਜ਼ ਹੋ ਗਏ ਅਤੇ ਦੋਹਾਂ ਦੇ ਵਿਚਕਾਰ ਗੱਲ ਬੰਦ ਹੋ ਗਈ। ਵਿਦਿਆ ਨੇ ਕਈ ਬਾਰ ਪ੍ਰਦੀਪ ਨੂੰ ਫੋਨ ਲਗਾਇਆ, ਪਰ ਪ੍ਰਦੀਪ ਨੇ ਗੱਲ ਨਹੀਂ ਕੀਤੀ।
ਪਿਛਲੇ ਦਿਨਾਂ ਵਿੱਚ ਪ੍ਰਦੀਪ ਨੇ ਫਿਲਮ 'ਪਰੀਣੀਤਾ' ਦੀ ਗੱਲ ਕਿਸੇ ਨਾਲ ਕੀਤੀ ਤਾਂ ਉਹਨਾਂ ਨੇ ਵਿਦਿਆ ਦੇ ਅਭਿਨੈ ਦੀ ਵੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਗੱਲ ਨਾਲ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਵਿਦਿਆ ਨਾਲ ਗੱਲ ਕਰਨੀ ਚਾਹੀਦੀ ਹੈ।
ਪ੍ਰਦੀਪ ਨੇ ਖੁਦ ਵਿਦਿਆ ਨੂੰ ਫੋਨ ਲਗਾਇਆ ਅਤੇ ਉਹਨਾਂ ਨਾਲ ਗੱਲ ਕਰ ਕੇ ਉਹਨਾਂ ਨੂੰ ਆਪਣੀ ਅਗਲੀ ਫਿਲਮ ਵਿੱਚ ਲੈਣ ਦੀ ਗੱਲ ਵੀ ਕੀਤੀ। ਦੋਹਾਂ ਦੇ ਵਿਚਕਾਰ ਕਾਫੀ ਦੇਰ ਤੱਕ ਗੱਲ ਚੱਲਦੀ ਰਹੀ।
|