ਸ਼ਾਹਿਦ ਕਪੂਰ ਦੀ ਕਿਸਮਤ ਅਜਿਹੀ ਚਮਕੀ ਹੈ ਕਿ ਉਹਨਾਂ ਨੂੰ ਹੁਣ ਇਕ ਫਿਲਮ ਦੇ ਲਈ ਦਸ ਕਰੋੜ ਦਾ ਆਫਰ ਆਇਆ ਹੈ। ਫਿਲਮ 'ਜਬ ਵੀ ਮੇਟ' ਦੇ ਬਾਅਦ ਸ਼ਾਹਿਦ ਦੀ ਨਿਜੀ ਜਿੰਦਗੀ ਜਰੂਰ ਬਦਲ ਗਈ, ਕਿਉਂਕਿ ਸ਼ਾਹਿਦ ਨੂੰ ਉਹਨਾਂ ਦੀ ਗਰਲ ਫ੍ਰੇਂਡ ਛੱਡ ਕੇ ਚਲੀ ਗਈ।
ਭਾਵੇਂ ਕਰੀਨਾ ਨੇ ਸ਼ਾਹਿਦ ਨੂੰ ਛੱਡ ਦਿੱਤਾ, ਪਰ ਦੋਨਾਂ ਦੀ ਕਿਸਮਤ ਨੇ ਆਪਣਾ ਰੰਗ ਦਿਖਾਇਆ ਦੋਹਾਂ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ। ਸ਼ਾਹਿਦ ਤਾਂ ਹੁਣ ਇਕ ਫਿਲਮ ਦੇ ਲਈ ਦਸ ਕਰੋੜ ਰੁਪਏ ਪਾਉਣ ਵਾਲੇ ਨਾਇਕ ਬਣ ਗਏ ਹਨ।
ਇਕ ਸਾਲ ਪਹਿਲਾਂ ਸ਼ਾਹਿਦ ਨੂੰ ਇਕ ਫਿਲਮ ਦੇ ਲਈ ਇਕ ਕਰੋੜ ਰੁਪਏ ਮਿਲਦੇ ਸੀ। ਦੇਖਣਾ ਇਹ ਹੈ ਕਿ ਉਹਨਾਂ ਦੀ ਅਗਲੀ ਫਿਲਮ 'ਕਿਸਮਤ ਕਨੈਕਸ਼ਨ' ਬਾਕਸ ਆਫਿਸ ਤੇ ਕਿ ਰੰਗ ਲਿਆਉਂਦੀ ਹੈ। ਫਿਲਮ ਨੂੰ ਲੈ ਕੇ ਕਾਫੀ ਚਰਚਾ ਤਾਂ ਹੋ ਗਈ ਹੈ ਜਿਸ ਵਿੱਚ ਵਿਦਿਆ ਬਾਲਨ ਅਤੇ ਸ਼ਾਹਿਦ ਦੀ ਦੋਸਤੀ ਦੇ ਬਾਰੇ ਵਿੱਚ ਕਾਫੀ ਚਰਚਾ ਹੋਈ ਹੈ। ਫਿਲਮ ਦੀ ਸ਼ੂਟਿੰਗ ਕਨਾਡਾ ਵਿੱਚ ਹੋਈ ਹੈ।
|