ਇਮਰਾਨ ਖਾਨ ਦੀ ਫਿਲਮ 'ਜਾਨੇ ਤੂੰ ਜਾ ਜਾਨੇ ਨਾ' ਰਿਲੀਜ਼ ਹੋ ਚੁਕੀ ਹੈ। ਇਮਰਾਨ ਦੇ ਅਨੁਸਾਰ ਹੁਣ ਉਹ ਜਿੱਥੇ ਵੀ ਜਾਂਦੇ ਹਨ ਲੋਕ ਉਹਨਾਂ ਨੂੰ ਪਛਾਣ ਲੈਂਦੇ ਹਨ ਅਤੇ ਆਟੋਗ੍ਰਾਫ ਦੇ ਲਈ ਕਹਿੰਦੇ ਹਨ।
ਇਮਰਾਨ ਦੇ ਲਈ ਇਹ ਸਭ ਕੁੱਝ ਨਵਾਂ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ। ਉਹਨਾਂ ਦੇ ਅਨੁਸਾਰ ਫਿਲਮ ਦਾ ਪ੍ਰੋਮੋ ਹੋਣ ਤੋਂ ਪਹਿਲਾਂ ਉਹ ਵੀ ਆਮ ਲੜਕਿਆਂ ਦੀ ਤਰ੍ਹਾਂ ਕਿਤੇ ਵੀ ਆ ਜਾ ਸਕਦੇ ਸਨ, ਪਰ ਫਿਲਮ ਦੇ ਰਿਲੀਜ਼ ਹੋਣ ਦੇ ਬਾਅਦ ਆਟੋਗ੍ਰਾਫ ਮੰਗਣ ਵਾਲਿਆ ਦੀ ਗਿਣਤੀ ਵੱਧ ਗਈ ਹੈ।
ਇਮਰਾਨ ਹੁਣ ਫਿਲਮ ਦੇਖ ਚੁਕੇ ਲੋਕਾਂ ਨਾਲ ਚਰਚਾ ਕਰ ਰਹੇ ਹਨ ਅਤੇ ਉਹਨਾਂ ਤੋਂ ਫਿਲਮ ਦੀ ਪ੍ਰਤੀਕਿਰਿਆ ਲੈ ਰਹੇ ਹਨ। ਕਿਉਂਕਿ ਇਮਰਾਨ ਨੂੰ ਪਤਾ ਹੈ ਕਿ ਭਾਵੇਂ ਉਹਨਾਂ ਨੇ ਬਾਲੀਵੁੱਡ ਵਿੱਚ ਪ੍ਰਵੇਸ਼ ਅਸਾਨੀ ਨਾਲ ਲੈ ਲਿਆ ਹੈ, ਪਰ ਇੱਥੇ ਲੰਬੇ ਸਮੇਂ ਤੱਕ ਰਹਿਣ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਵੇਗੀ।
|