ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੋ ਦਿਨ ਤੱਕ ਗੱਲਬਾਤ ਬੰਦ ਰਹੀ  Search similar articles
ਤੁਸ਼ਾਰ ਕਪੂਰ ਅਤੇ ਏਕਤਾ ਕਪੂਰ ਨੇ ਦੋ ਦਿਨਾਂ ਤੱਕ ਆਪਸ ਵਿੱਚ ਗੱਲਬਾਤ ਨਹੀਂ ਕੀਤੀ, ਕਿਉਂਕਿ ਦੋਵਾਂ ਦੇ ਵਿਚਕਾਰ ਫਿਲਮ 'ਸੀ ਕੰਪਨੀ' ਨੂੰ ਲੈ ਕੇ ਅਣਬਣ ਹੋ ਗਈ ਸੀ।

ਦਰਅਸਲ, ਤੁਸ਼ਾਰ ਕਪੂਰ ਹੀ ਫਿਲਮ ਦੇ ਨਿਰਮਾਤਾ ਵੀ ਹਨ ਅਤੇ ਇਸ ਕਰਕੇ ਉਹ ਫਿਲਮ ਦੇ ਪ੍ਰਮੋਸ਼ਨ ਵਿੱਚ ਵੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਤੁਸ਼ਾਰ ਨੇ ਫਿਲਮ ਦਾ ਪ੍ਰਮੋਸ਼ਨ ਮਟੇਰੀਅਲ ਬਣਾਉਣ ਵਿੱਚ ਯੋਗਦਾਨ ਵੀ ਦਿੱਤਾ ਅਤੇ ਪੂਰਾ ਮਟੇਰੀਅਲ ਲੈ ਕੇ ਏਕਤਾ ਦੇ ਕੋਲ ਪਹੁੰਚ ਗਏ।

ਏਕਤਾ ਨੇ ਸਾਰੇ ਮਟੇਰੀਅਲ ਨੂੰ ਨਾਪਸੰਦ ਕਰ ਦਿੱਤਾ। ਇਸ ਗੱਲ ਤੋਂ ਤੁਸ਼ਾਰ ਕਾਫੀ ਨਰਾਜ ਹੋ ਗਏ। ਦੋਵਾਂ ਵਿਚਕਾਰ ਕਾਫੀ ਦੇਰ ਤੱਕ ਇਸ ਮੁੱਦੇ ਤੇ ਗੱਲਬਾਤ ਹੁੰਦੀ ਰਹੀ, ਪਰ ਏਕਤਾ ਕਪੂਰ ਬਿਲਕੁਲ ਵੀ ਨਹੀਂ ਮੰਨੀ। ਦੋਵਾਂ ਦੀ ਗੱਲਬਾਤ ਝਗੜੇ ਵਿੱਚ ਬਦਲ ਗਈ ਅਤੇ ਦੋਵਾਂ ਨੇ ਇੱਕ-ਦੂਜੇ ਨਾਲ ਦੋ ਦਿਨ ਤੱਕ ਗੱਲਬਾਤ ਨਹੀਂ ਕੀਤੀ।

ਇਸ ਤੋਂ ਬਾਅਦ ਏਕਤਾ ਨੇ ਪਹਿਲ ਕਰ ਕੇ ਗੱਲਬਾਤ ਸ਼ੁਰੂ ਕੀਤੀ ਅਤੇ ਤੁਸ਼ਾਰ ਦੀ ਰਾਏ ਨੂੰ ਵੀ ਪ੍ਰੋਮੋ ਮਟੇਰੀਅਲ ਬਣਾਉਣ ਵਿੱਚ ਸ਼ਾਮਿਲ ਕੀਤਾ। ਤਾਂ ਜਾ ਕੇ ਦੋਵਾਂ ਵਿਚਕਾਰ ਸੰਬੰਧ ਸਧਾਰਨ ਹੋ ਸਕੇ।
ਹੋਰ ਵੀ
ਘਈ ਤੋਂ ਪੈਸੇ ਨਹੀਂ ਲਏ
ਚੁੱਪ ਰਹਿਣਾ ਹੀ ਪਸੰਦ ਹੈ ਮਲਿਕਾ ਨੂੰ
ਹਿੰਦੀ ਵਿੱਚ ਫੈਨਸ ਨਾਲ ਸੰਪਰਕ
ਲੋਕੇਸ਼ਨ ਲੱਭਣ ਲਈ ਕਸ਼ਮੀਰ ਗਏ
ਅਸਫਲ ਨਹੀਂ ਹੈ ਸਿਕੰਦਰ
ਜਗਮੋਹਨ ਮੂੰਦੜਾ ਦੀ ਫਿਲਮ ਵਿੱਚ ਸੋਨਲ!