ਕੁਝ ਦਿਨ ਪਹਿਲਾਂ ਮੁੰਬਈ ਦੇ ਫਿਲਮਸਤਾਨ ਸਟੂਡੀਉ ਵਿੱਚ ਫਿਲਮ 'ਮੈਂ ਯੁਵਰਾਜ' ਦਾ ਵੱਡਾ ਸਾਰਾ ਸੈਟ ਲੱਗਿਆ ਸੀ। ਸੈਟ ਤੇ ਫਿਲਮ ਦਾ ਇੱਕ ਮਹੱਤਵਪੂਰਨ ਗੀਤ ਫਿਲਮਾਇਆ ਜਾਣਾ ਸੀ, ਜਿਸ ਦੀ ਕੋਰੀਉਗ੍ਰਾਫੀ ਸ਼ਮੇਕਡਾਵਰ ਕਰ ਰਹੇ ਸਨ।
ਸ਼ਮੇਕ ਨੇ ਇਸ ਗੀਤ ਨੂੰ ਆਪਣੀ ਕੋਰੀਉਗ੍ਰਾਫੀ ਨਾਲ ਕਾਫੀ ਸੁੰਦਰ ਬਣਾ ਦਿੱਤਾ ਸੀ। ਇਸ ਗੀਤ ਨੂੰ ਲੈ ਕੇ ਇੱਕ ਮਹੱਤਵਪੂਰਨ ਖਬਰ ਆਈ ਹੈ ਕਿ ਫਿਲਮ ਦੇ ਇਸ ਗੀਤ ਦੀ ਕੋਰੀਉਗ੍ਰਾਫੀ ਲਈ ਸ਼ਮੇਕ ਨੇ ਇੱਕ ਵੀ ਪੈਸਾ ਨਹੀਂ ਲਿਆ।
ਸੁਭਾਸ਼ ਘਈ ਨੇ 3 ਲੱਖ ਰੁਪਏ ਦਾ ਚੈਕ ਸ਼ਮੇਕ ਦੇ ਆਫਿਸ ਵਿੱਚ ਪਹੁੰਚਾਇਆ ਸੀ, ਪਰ ਸ਼ਮੇਕ ਨੇ ਇਸ ਨੂੰ ਵਾਪਸ ਕਰ ਦਿੱਤਾ। ਦਰਅਸਲ, ਸ਼ਮੇਕ ਸੁਭਾਸ਼ ਘਈ ਦੀ ਬਹੁਤ ਜਿਆਦਾ ਇੱਜਤ ਕਰਦੇ ਹਨ ਅਤੇ ਉਹਨਾਂ ਲਈ ਉਹ ਬਿਨਾ ਪੈਸੇ ਲਏ ਹੀ ਕੰਮ ਕਰਦੇ ਹਨ।
|