ਅਮਿਤਾਭ ਬੱਚਨ ਦੇ ਬਲਾਗ ਨੇ ਉਹਨਾਂ ਦੇ ਫੈਨਸ ਵਿਚਕਾਰ ਚੰਗੀ ਲੋਕਪ੍ਰਿਅਤਾ ਹਾਸਿਲ ਕਰ ਲਈ ਹੈ। ਹੁਣ ਤੱਕ ਬਿਗ ਬੀ ਨੇ ਆਪਣੇ ਬਲਾਗ ਤੇ ਅੰਗਰੇਜੀ ਵਿੱਚ ਹੀ ਆਪਣੇ ਬਾਰੇ ਵਿੱਚ ਫੈਨਸ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਸਨ।
ਪਰ ਹਾਲ ਹੀ ਵਿੱਚ ਅਮਿਤਾਭ ਨੇ ਹਿੰਦੀ ਵਿੱਚ ਆਪਣੇ ਚਾਹੁਣ ਵਾਲਿਆਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਉਹਨਾਂ ਨੇ ਪਹਿਲਾਂ ਸਾਦੇ ਕਾਗਜ ਤੇ ਲਿਖਿਆ ਹੈ ਅਤੇ ਬਾਅਦ ਵਿੱਚ ਉਸ ਨੂੰ ਸਕੈਨ ਕਰ ਕੇ ਬਲਾਗ ਤੇ ਦਿਖਾਇਆ ਹੈ।
ਅਮਿਤਾਭ ਨੇ ਲਿਖਿਆ ਹੈ ਕਿ ਉਹ ਅਜੇ ਕੰਪਿਊਟਰ ਤੇ ਹਿੰਦੀ ਕਿਵੇਂ ਟਾਇਪ ਕਰਦੇ ਹਨ, ਇਹ ਨਹੀਂ ਜਾਣਦੇ ਹਨ। ਇਸ ਕਰਕੇ ਇਸ ਪ੍ਰਕਾਰ ਦੀ ਚਿੱਠੀ ਲਿਖ ਰਹੇ ਹਨ ਅਤੇ ਭਵਿੱਖ ਵਿੱਚ ਉਹ ਹਿੰਦੀ ਵਿੱਚ ਵੀ ਆਪਣੇ ਫੈਨਸ ਨਾਲ ਸੰਪਰਕ ਬਣਾ ਕੇ ਰੱਖਣਗੇ। ਅਮਿਤਾਭ ਦੀ ਇਸ ਪਹਿਲੀ ਹਿੰਦੀ ਚਿੱਠੀ ਦੇ ਜਵਾਬ ਵਿੱਚ ਬਲਾਗ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਸਕਰਾਤਮਿਕ ਪ੍ਰਤੀਕਿਰਿਆ ਦਿੱਤੀ ਹੈ।
|