ਕਾਜੋਲ ਤੇ ਉਹਨਾਂ ਦੇ ਪਿਤਾ ਦੀ ਮੌਤ ਦਾ ਕਾਫੀ ਜਿਆਦਾ ਅਸਰ ਹੋਇਆ ਹੈ। ਕੁੱਝ ਦਿਨ ਪਹਿਲਾਂ ਉਹ ਇਕ ਰਿਐਲਟੀ ਸ਼ੋ ਦੇ ਸੈਟ ਤੇ ਉਹ ਅਚਾਨਕ ਰੋਣ ਲੱਗੀ ਸੀ। ਦਰਅਸਲ ਕਾਜੋਲ ਦੇ ਕਰੀਬੀ ਸੂਤਰਾਂ ਦੇ ਅਨੁਸਾਰ ਕਾਜੋਲ ਦੇ ਮਾਤਾ-ਪਿਤਾ ਵੱਖ ਹੋ ਗਏ ਸਨ ਜਿਸ ਦੇ ਕਾਰਨ ਕਾਜੋਲ ਆਪਣੇ ਪਿਤਾ ਦੇ ਕੋਲ ਘੱਟ ਸਮਾਂ ਰਹਿ ਪਾਈ।
ਹੁਣ ਕਾਜੋਲ ਨੂੰ ਇਸ ਗੱਲ ਦਾ ਬਹੁਤ ਜਿਆਦਾ ਦੁਖ ਲੱਗ ਰਿਹਾ ਹੈ ਕਿ ਕਾਸ਼ ਉਹ ਕੁੱਝ ਜਿਆਦਾ ਸਮਾਂ ਆਪਣੇ ਪਿਤਾ ਨਾਲ ਬਿਤਾ ਪਾਉਂਦੀ। ਕਾਜੋਲ ਆਪਣੇ ਦੁੱਖ ਨੂੰ ਭੁੱਲਣ ਦੇ ਲਈ ਕੁੱਝ ਸਮੇਂ ਤੋਂ ਲਗਾਤਾਰ ਕੰਮ ਵਿੱਚ ਰੁੱਝੀ ਹੋਈ ਹੈ, ਜਿਸ ਦੇ ਕਾਰਨ ਉਹਨਾਂ ਨੂੰ ਵਿਚਾਰ ਕਰਨ ਦਾ ਸਮਾਂ ਹੀ ਨਹੀਂ ਮਿਲਦਾ।
ਕਾਜੋਲ ਆਪਣੇ ਆਪ ਨੂੰ ਕਰਣ ਜੌਹਰ ਦੀ ਫਿਲਮ ਦੇ ਲਈ ਤਿਆਰ ਨਹੀਂ ਕਰ ਪਾਈ ਹੈ, ਪਰ ਇਹ ਗੱਲ ਤੈਅ ਹੈ ਕਿ ਉਹ ਇਸ ਫਿਲਮ ਦੇ ਲਈ ਗੀਤ ਜਰੂਰ ਗਾਵੇਗੀ।
|