ਬਾਲੀਵੁੱਡ ਵਿੱਚ ਹੁਣ ਕਰਿਸ਼ਮਾ ਕਪੂਰ ਦੀ ਵਾਪਸੀ ਦਾ ਇੰਤਜਾਰ ਹੋ ਰਿਹਾ ਹੈ। ਜਾਣਕਾਰਾਂ ਦੇ ਅਨੁਸਾਰ ਕਰਿਸ਼ਮਾ ਫਿਲਮਾਂ ਵਿੱਚ ਵਾਪਸੀ ਜਰੂਰ ਕਰੇਗੀ, ਪਰ ਇਸਦੇ ਲਈ ਜੋ ਸਮਾਂ ਉਹ ਲੈ ਰਹੀ ਹੈ, ਉਹ ਸਹੀ ਨਹੀਂ ਹੈ।
ਨਾਲ ਹੀ ਦੂਜੇ ਪਾਸੇ ਖਬਰ ਇਹ ਵੀ ਹੈ ਕਿ ਕਰਿਸ਼ਮਾ ਨੇ ਕੁਝ ਦਿਨ ਪਹਿਲਾਂ ਮਧੁਰ ਭੰਡਾਰਕਰ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਕਿਹੜੀ ਫਿਲਮ ਲਈ ਹੈ, ਇਹ ਪਤਾ ਨਹੀਂ ਹੈ, ਪਰ ਇਸ ਤੋਂ ਇਹ ਜਾਹਿਰ ਜਰੂਰ ਹੁੰਦਾ ਹੈ ਕਿ ਕਰਿਸ਼ਮਾ ਵਾਪਸੀ ਜਰੂਰ ਕਰੇਗੀ ਅਤੇ ਹੋ ਸਕਦਾ ਹੈ ਕਿ ਫਿਲਮ ਦੇ ਚੰਗੇ ਪ੍ਰਮੋਸ਼ਨ ਲਈ ਕਰਿਸ਼ਮਾ ਅਜੇ ਚੁੱਪ ਹੈ ਅਤੇ ਮੀਡੀਆ ਵਿੱਚ ਜਿਆਦਾ ਨਜ਼ਰ ਨਹੀਂ ਆ ਰਹੀ ਹੈ ਤਾਂ ਕਿ ਫਿਲਮ ਨਿਰਮਾਤਾ ਕਰਿਸ਼ਮਾ ਦੀ ਵਾਪਸੀ ਨੂੰ ਚੰਗੀ ਤਰ੍ਹਾਂ ਦਿਖਾ ਸਕਣ।
|