ਬਾਲੀਵੁੱਡ ਵਿੱਚ ਕਿਸੇ ਸਿਤਾਰੇ ਦੇ ਦਿਨ ਬਦਲਣ ਵਿੱਚ ਜਿਆਦਾ ਸਮਾਂ ਨਹੀਂ ਲੱਗਦਾ। ਵਿਵੇਕ ਓਬਰਾਏ ਨੇ ਜਿਸ ਤਰ੍ਹਾਂ ਬਾਲੀਵੁੱਡ ਵਿੱਚ ਪ੍ਰਵੇਸ਼ ਕਰਿਆ ਸੀ, ਉਦੋਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਵਿਵੇਕ ਨੂੰ ਕਾਫੀ ਫਿਲਮਾਂ ਦੇ ਆਫਰ ਆਉਣਗੇ, ਪਰ ਸਲਮਾਨ ਖਾਨ ਨਾਲ ਝਗੜਾ ਮੁੱਲ ਲੈਣ ਦੇ ਬਾਅਦ ਵਿਵੇਕ ਨੂੰ ਕਾਫੀ ਨੁਕਸਾਨ ਹੋਇਆ।
ਹਾਲਤ ਇਹ ਹੋ ਗਈ ਕਿ ਵਿਵੇਕ ਨਾਲ ਬਾਲੀਵੁੱਡ ਵਿੱਚ ਕੋਈ ਦੋਸਤੀ ਤੱਕ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਸੀ। ਪਰ ਹੁਣ ਲੱਗਦਾ ਹੈ ਕਿ ਵਿਵੇਕ ਦੇ ਦਿਨ ਬਦਲਣ ਲੱਗੇ ਹਨ।
ਫਿਲਮ 'ਸ਼ੂਟਆਊਟ ਐਟ ਲੋਖੰਡਵਾਲਾ' ਲਈ ਸੁਨੀਲ ਸ਼ੈਟੀ ਅਤੇ ਸੰਜੇ ਦੱਤ ਨੇ ਉਹਨਾਂ ਦੀ ਮੱਦਦ ਕਰੀ ਅਤੇ ਹੁਣ ਉਹ 'ਮਿਸ਼ਨ ਇਸਤਾਮਬੁਲ' ਵਿੱਚ ਵੀ ਨਜ਼ਰ ਆਉਣਗੇ।
ਇਸਦੇ ਇਲਾਵਾ ਵਿਵੇਕ ਦੀ ਨਿੱਜੀ ਜਿੰਦਗੀ ਵਿੱਚ ਵੀ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਹਾਲ ਹੀ ਵਿੱਚ ਆਯੋਜਿਤ ਇੱਕ ਪਾਰਟੀ ਵਿੱਚ ਵਿਵੇਕ ਅਤੇ ਦੀਯਾ ਮਿਰਜਾ ਕਾਫੀ ਦੇਰ ਤੱਕ ਗੱਲਬਾਤ ਕਰਦੇ ਰਹੇ। ਇਹ ਦੇਖ ਕੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਚਲੋ ਵਿਵੇਕ ਨੂੰ ਕੋਈ ਤਾਂ ਨਵਾਂ ਦੋਸਤ ਮਿਲਿਆ। ਹੁਣ ਦੇਖਣਾ ਇਹ ਹੈ ਕਿ ਦੀਯਾ ਮਿਰਜਾ ਨਾਲ ਉਹਨਾਂ ਦੀ ਦੋਸਤੀ ਕੀ ਰੰਗ ਦਿਖਾਉਂਦੀ ਹੈ।
|