ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਕਰਾਤਮਿਕ ਕਿਰਦਾਰ ਵਿੱਚ ਨੇਹਾ
IFMIFM
ਆਮਤੌਰ ਤੇ ਨਾਇਕਾਵਾਂ ਨਕਰਾਤਮਿਕ ਕਿਰਦਾਰ ਨਿਭਾਉਣ ਤੋਂ ਬਚਦੀਆਂ ਹਨ ਕਿਉਂਕਿ ਜੇ ਉਹਨਾਂ ਦਾ ਇਹ ਕਿਰਦਾਰ ਪਸੰਦ ਕੀਤਾ ਗਿਆ ਤਾਂ ਉਹਨਾਂ ਨੂੰ ਟਾਈਪਡ ਹੋਣ ਦਾ ਖਤਰਾ ਨਜ਼ਰ ਆਉਂਦਾ ਹੈ। ਉਹ ਸੋਚਦੀਆਂ ਹਨ ਕਿ ਇਸ ਤੋਂ ਬਾਅਦ ਉਹਨਾਂ ਨੂੰ ਸਕਰਾਤਮਿਕ ਕਿਰਦਾਰਾਂ ਦੇ ਲਈ ਕੋਈ ਨਹੀਂ ਪੁੱਛੇਗਾ।

ਨੇਹਾ ਧੂਪੀਆ ਦੀ ਸੋਚ ਥੋੜੀ ਅਲੱਗ ਹੈ। ਕਾਮਯਾਬੀ ਲਈ ਨੇਹਾ ਧੂਪੀਆ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਉਹਨਾਂ ਨੂੰ 'ਸਿੰਘ ਇਜ ਕਿੰਗ' ਫਿਲਮ ਵਿੱਚ ਨਕਰਾਤਮਿਕ ਕਿਰਦਾਰ ਨਿਭਾਉਣ ਦਾ ਪ੍ਰਸਤਾਵ ਮਿਲਿਆ ਤਾਂ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ।

ਨੇਹਾ ਦਾ ਮੰਨਣਾ ਹੈ ਕਿ 'ਸਿੰਘ ਇਜ ਕਿੰਗ' ਇੱਕ ਵੱਡੀ ਵਪਾਰਿਕ ਫਿਲਮ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਵਰਗਾ ਸਿਤਾਰਾ ਮੌਜੂਦ ਹੈ। ਫਿਲਮ ਦਾ ਪ੍ਰਚਾਰ ਵੱਡੇ ਸਤਰ ਤੇ ਕੀਤਾ ਜਾਵੇਗਾ ਅਤੇ ਨੇਹਾ ਦੇ ਡੁੱਬਦੇ ਕਰਿਅਰ ਨੂੰ ਵੀ ਥੋੜਾ ਸਹਾਰਾ ਮਿਲ ਜਾਵੇਗਾ। ਨੇਹਾ ਪਹਿਲੀ ਵਾਰ ਖਲਨਾਇਕਾ ਦੇ ਤੇਵਰ ਦਿਖਾਏਗੀ।

'ਮਿੱਥਿਆ' ਦੇ ਬਾਅਦ ਨੇਹਾ ਦੀ ਗੱਲਬਾਤ ਰਜਤ ਕਪੂਰ ਦੇ ਗਰੁੱਪ ਨਾਲ ਵੀ ਹੋ ਗਈ ਹੈ। ਉਹ ਰਜਤ ਦੇ ਨਾਲ 'ਆਈ ਐਮ 24' ਅਤੇ 'ਰਾਤ ਗਈ ਬਾਤ ਗਈ' ਨਾਮਕ ਦੋ ਫਿਲਮਾਂ ਕਰ ਰਹੀ ਹੈ। ਪਰੇਸ਼ ਰਾਵਲ ਦੇ ਨਾਲ 'ਚਲਾ ਮੁਰਾਰੀ ਮਰਡਰ ਕਰਨੇ' ਵਿੱਚ ਉਹ ਕਾਮੇਡੀ ਭੂਮਿਕਾ ਨਿਭਾ ਰਹੀ ਹੈ।

ਨੇਹਾ ਇਸ ਗੱਲ ਤੋਂ ਖੁਸ਼ ਹੈ ਕਿ ਉਹਨਾਂ ਨੂੰ ਇਸ ਸਮੇਂ ਹਰ ਪ੍ਰਕਾਰ ਦੀਆਂ ਭੂਮਿਕਾਵਾਂ ਅਭਿਨੀਤ ਕਰਨ ਨੂੰ ਮਿਲ ਰਹੀਆਂ ਹਨ।
ਹੋਰ ਵੀ
ਅਫਵਾਹਾਂ ਤੋਂ ਪਰੇਸ਼ਾਨ ਦੀਪਿਕਾ
ਚਿਤਰਾਂ ਗਦਾ ਦੀ ਵਾਪਸੀ
ਪਾਕਿਸਤਾਨੀ ਬੈਂਡ ਦੇ ਮਿਊਜਿਕ ਵੀਡੀਉ ਵਿੱਚ ਜਾਨ
ਆਪਣੀ ਛਵੀ ਤੋਂ ਡਰਨ ਵਾਲਾ ਨਾਇਕ : ਇਮਰਾਨ ਹਾਸ਼ਮੀ
ਅਮਿਤਾਭ ਦੇ ਨਾਲ ਕ੍ਰਿਕੇਟ ਖੇਡਦੇ ਸਨ ਅਮਨ
ਸ਼ਾਹਿਦ ਦੀ 'ਕਿਸਮਤ ਕਨੈਕਸ਼ਨ'