ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਿਤਰਾਂ ਗਦਾ ਦੀ ਵਾਪਸੀ
IFMIFM
ਚਿਤਰਾਂ ਗਦਾ ਨੇ ਅਚਾਨਕ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਲਗਭਗ ਤਿੰਨ ਸਾਲ ਬਾਅਦ ਉਹ ਫਿਰ ਬਾਲੀਵੁੱਡ ਵਾਪਸ ਆਈ ਹੈ ਓਨੀਰ ਦੀ ਫਿਲਮ 'ਸੌਰੀ ਭਾਈ' ਲਈ।

ਬਾਲੀਵੁੱਡ ਵਿੱਚ ਚਿਤਰਾਂ ਗਦਾ ਸਿੰਘ ਇਹ ਨਾਮ ਜਿਆਦਾ ਜਾਣਿਆ-ਪਛਾਣਿਆ ਨਹੀਂ ਹੈ। ਸਿਰਫ ਇੱਕ ਹੀ ਫਿਲਮ ਤੋਂ ਆਪਣੇ ਵਧੀਆ ਅਭਿਨੇ ਨੂੰ ਦਿਖਾਉਣ ਵਾਲੀ ਚਿਤਰਾਂ ਗਦਾ ਸਿੰਘ ਨੇ ਫਿਲਮ ਨਿਰਦੇਸ਼ਕ ਸੁਧੀਰ ਮਿਸ਼ਰਾ ਦੀ ਫਿਲਮ 'ਹਜਾਰੋਂ ਖਵਾਹਿਸ਼ੇਂ ਐਸੀ' ਵਿੱਚ ਅਭਿਨੇ ਕੀਤਾ ਸੀ ਅਤੇ ਇਸ ਤੋਂ ਬਾਅਦ ਉਹ ਫਿਲਮ 'ਕਲ' ਵਿੱਚ ਵੀ ਨਜ਼ਰ ਆਈ ਸੀ।

ਮਾਡਲਿੰਗ ਦੇ ਦੌਰ ਵਿੱਚ ਚਿਤਰਾਂ ਗਦਾ ਨੂੰ ਲੋਕ ਕਹਿੰਦੇ ਸਨ ਕਿ ਤੁਸੀਂ ਸਮਿਤਾ ਪਾਟਿਲ ਵਰਗੇ ਲੱਗਦੇ ਹੋ, ਖਾਸਤੌਰ ਤੇ ਜਦੋਂ ਤੁਸੀਂ ਸਾੜੀ ਪਹਿਨਦੇ ਹੋ। ਇਸ ਸਬੰਧ ਵਿੱਚ ਚਿਤਰਾਂ ਗਦਾ ਨੂੰ ਪਹਿਲਾਂ ਲੱਗਦਾ ਸੀ ਕਿ ਲੋਕ ਝੂਠੀ ਤਾਰੀਫ ਕਰਨ ਲਈ ਕਹਿੰਦੇ ਹੋਣਗੇ, ਪਰ ਜਦੋਂ 'ਹਜਾਰੋਂ ਖਵਾਹਿਸ਼ੇਂ ਐਸੀ' ਰਿਲੀਜ਼ ਹੋਣ ਦੇ ਬਾਅਦ ਲੋਕ ਸਮਿਤਾ ਪਾਟਿਲ ਨਾਲ ਤੁਲਨਾ ਕਰਨ ਲੱਗੇ ਤਾਂ ਚਿਤਰਾਂ ਗਦਾ ਨੂੰ ਵੀ ਲੱਗਿਆ ਕਿ ਜੇਕਰ ਏਨੇ ਸਾਰੇ ਲੋਕ ਕਹਿ ਰਹੇ ਹਨ ਤਾਂ ਸੱਚਮੁੱਚ ਕੁਝ ਹੋਵੇਗਾ, ਪਰ ਚਿਤਰਾਂ ਗਦਾ ਦਾ ਕਹਿਣਾ ਹੈ ਕਿ ਅਜੇ ਉਹਨਾਂ ਦੇ ਕਰਿਅਰ ਦੀ ਸ਼ੁਰੂਆਤ ਹੈ ਅਤੇ ਉਹ ਹੁਣੇ ਤੋਂ ਇਸ ਪ੍ਰਕਾਰ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੁੰਦੀ ਹੈ।

ਉਹਨਾਂ ਦੀ ਆਉਣ ਵਾਲੀ ਫਿਲਮ 'ਸੌਰੀ ਭਾਈ' ਦੇ ਬਾਰੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ ਦੋਨੇਂ ਵਧੀਆ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।

ਫਿਲਮ ਵਿੱਚ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ, ਜੋ ਇੱਕ ਮੁੰਡੇ ਨੂੰ ਪਿਆਰ ਕਰਦੀ ਹੈ ਅਤੇ ਦੋਨਾਂ ਦਾ ਵਿਆਹ ਵੀ ਤੈਅ ਹੋ ਜਾਂਦਾ ਹੈ। ਵਿਆਹ ਦੀਆਂ ਤਿਆਰੀਆਂ ਦੇ ਦੌਰਾਨ ਉਸਦਾ ਸੰਪਰਕ ਮੁੰਡੇ ਦੇ ਛੋਟੇ ਭਰਾ ਨਾਲ ਹੁੰਦਾ ਹੈ ਅਤੇ ਉਹ ਉਸ ਨੂੰ ਵੱਡੇ ਭਰਾ ਤੋਂ ਜਿਆਦਾ ਚੰਗਾ ਲੱਗਦਾ ਹੈ।

ਚਿਤਰਾਂ ਗਦਾ ਇਸ ਤੋਂ ਬਿਨਾ ਸੁਧੀਰ ਮਿਸ਼ਰਾ ਦੀ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰੇਗੀ। ਉਹਨਾਂ ਕੋਲ ਕਾਫੀ ਨਿਰਦੇਸ਼ਕਾਂ ਨੇ ਆਪਣੀ ਸਕ੍ਰਿਪਟ ਭੇਜੀ ਹੈ ਅਤੇ ਚਿਤਰਾਂ ਗਦਾ ਹੁਣ ਸੋਚ-ਸਮਝ ਕੇ ਹੀ ਫਿਲਮਾਂ ਕਰੇਗੀ। ਉਹਨਾਂ ਨੇ ਆਮਿਰ ਖਾਨ ਨੂੰ ਵੀ ਉਹਨਾਂ ਦੀ ਫਿਲਮ 'ਦਿੱਲੀ ਬੇਲੀ' ਲਈ ਮਨਾ ਕਰ ਦਿੱਤਾ, ਕਿਉਂਕਿ ਫਿਲਮ ਵਿੱਚ ਨਾਇਕਾ ਦਾ ਰੋਲ ਛੋਟਾ ਸੀ।
ਹੋਰ ਵੀ
ਪਾਕਿਸਤਾਨੀ ਬੈਂਡ ਦੇ ਮਿਊਜਿਕ ਵੀਡੀਉ ਵਿੱਚ ਜਾਨ
ਆਪਣੀ ਛਵੀ ਤੋਂ ਡਰਨ ਵਾਲਾ ਨਾਇਕ : ਇਮਰਾਨ ਹਾਸ਼ਮੀ
ਅਮਿਤਾਭ ਦੇ ਨਾਲ ਕ੍ਰਿਕੇਟ ਖੇਡਦੇ ਸਨ ਅਮਨ
ਸ਼ਾਹਿਦ ਦੀ 'ਕਿਸਮਤ ਕਨੈਕਸ਼ਨ'
ਬਿਪਾਸ਼ਾ ਦਾ ਗੁੱਸਾ
ਅਨੁਸ਼ਕਾ ਸ਼ਰਮਾ: ਸ਼ਾਹਰੁਖ ਦੀ ਨਵੀਂ ਅਭਿਨੇਤਰੀ