ਫਿਲਮੀ ਸਿਤਾਰੇ ਅੱਜ ਕੱਲ੍ਹ ਫਿਲਮਾਂ ਦੇ ਨਾਲ-ਨਾਲ ਮਿਊਜਿਕ ਵੀਡੀਉ ਵਿੱਚ ਵੀ ਨਜ਼ਰ ਆਉਣ ਲੱਗੇ ਹਨ। ਜਾਨ ਅਬ੍ਰਾਹਿਮ ਪਾਕਿਸਤਾਨੀ ਬੈਂਡ 'ਸਟ੍ਰਿੰਗ' ਦੁਆਰਾ ਬਣਾਏ ਗਏ ਗੀਤ 'ਕੋਈ ਆਨੇ ਵਾਲਾ ਹੈ' ਵਿੱਚ ਨਜ਼ਰ ਆਉਣਗੇ।
'ਸਟ੍ਰਿੰਗ' ਪਾਕਿਸਤਾਨ ਦਾ ਮਸ਼ਹੂਰ ਬੈਂਡ ਹੈ ਅਤੇ ਇਸ ਨੂੰ ਅਪਾਰ ਲੋਕਪ੍ਰਿਅਤਾ ਪ੍ਰਾਪਤ ਹੈ। ਇਸ ਬੈਂਡ ਦਾ ਐਲਬਮ ਲਗਭਗ ਚਾਰ ਸਾਲ ਬਾਅਦ ਆ ਰਿਹਾ ਹੈ। ਇਸ ਮਿਊਜਿਕ ਵੀਡੀਉ ਤੇ ਕਾਫੀ ਪੈਸਾ ਖਰਚ ਕੀਤਾ ਗਿਆ ਹੈ। ਇਸਦੀ ਸ਼ੂਟਿੰਗ ਮਲੇਸ਼ੀਆ ਵਿੱਚ ਹੋਈ ਹੈ। ਜਬਰਦਸਤ ਸਪੈਸ਼ਲ ਇਫੈਕਟਸ ਇਸ ਵੀਡੀਉ ਵਿੱਚ ਨਜ਼ਰ ਆਉਣਗੇ।
ਜਾਨ ਇਸ ਵਿੱਚ ਇੱਕ ਫਰਿਸ਼ਤੇ ਦੇ ਰੂਪ ਵਿੱਚ ਨਜ਼ਰ ਆਉਣਗੇ। ਫਰਿਸ਼ਤੇ ਨੂੰ ਇੱਕ ਸੋਹਣੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਉਹ ਉਸਦੇ ਨਾਲ ਰਹਿਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਫਰਿਸਤੇ ਤੋਂ ਇੱਕ ਆਮ ਇਨਸਾਨ ਬਣਨਾ ਪੈਂਦਾ ਹੈ।
ਲਗਾਤਾਰ ਫਲਾਪ ਫਿਲਮਾਂ ਦੇਣ ਦੇ ਬਾਅਦ ਜਾਨ ਨੂੰ ਚੰਗੀਆਂ ਫਿਲਮਾਂ ਵਿੱਚ ਕੰਮ ਮਿਲਣਾ ਜਾਰੀ ਹੈ। ਯਸ਼ਰਾਜ ਫਿਲਮਸ ਦੀ ਇੱਕ ਫਿਲਮ ਉਹ ਕਰਨ ਜਾ ਰਹੇ ਹਨ, ਜਿਸਦਾ ਨਿਰਦੇਸ਼ਨ ਕਬੀਰ ਖਾਨ ਕਰਨਗੇ। ਕਰਨ ਜੌਹਰ ਦੀ ਫਿਲਮ 'ਦੋਸਤਾਨਾ' ਵਿੱਚ ਉਹ ਅਭਿਸ਼ੇਕ ਬੱਚਨ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਨਜ਼ਰ ਆਉਣਗੇ। ਇਸਦੇ ਬਿਨਾ 'ਆਸ਼ਾਏਂ' ਫਿਲਮ ਤੋਂ ਵੀ ਉਹਨਾਂ ਨੂੰ ਬਹੁਤ ਉਮੀਦਾਂ ਹਨ।
|