ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਹਿਦ ਦੀ 'ਕਿਸਮਤ ਕਨੈਕਸ਼ਨ'
ਸ਼ਾਹਿਦ ਕਪੂਰ ਇੱਕ ਸਮੇਂ ਤੇ ਇੱਕ ਹੀ ਫਿਲਮ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਵਰਤਮਾਨ ਵਿੱਚ ਡਾਂਸ ਅਧਾਰਿਤ ਫਿਲਮ ਲਈ ਕਾਫੀ ਸਮਾਂ ਕੱਢ ਪਾ ਰਹੇ ਹਨ।

ਸ਼ਾਹਿਦ ਦੀ ਇਹ ਫਿਲਮ ਕੇਨ ਘੋਸ਼ ਦੇ ਨਿਰਦੇਸ਼ਨ ਵਿੱਚ ਬਣ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਡਾਂਸ ਤੇ ਅਧਾਰਿਤ ਹੈ। ਇਸ ਫਿਲਮ ਲਈ ਉਹ ਆਪਣੇ ਆਪ ਨੂੰ ਕਾਫੀ ਪਰਿਵਰਤਿਤ ਕਰ ਰਹੇ ਹਨ। ਨਾਲ ਹੀ ਵਿਦੇਸ਼ ਜਾ ਕੇ ਆਪਣੇ ਲੁਕ ਵੱਲ ਹੋਰ ਧਿਆਨ ਦੇਣ ਵਾਲੇ ਹਨ।

ਉਹਨਾਂ ਦੇ ਅਨੁਸਾਰ ਇੱਕ ਸਮੇਂ ਇੱਕ ਹੀ ਫਿਲਮ ਕਰਨ ਨਾਲ ਕਾਫੀ ਸੁਵਿਧਾ ਰਹਿੰਦੀ ਹੈ ਅਤੇ ਉਹ ਫਿਲਮ ਲਈ ਅਲੱਗ ਤਰ੍ਹਾਂ ਦੇ ਡਾਂਸ ਸਿੱਖਣ ਲਈ ਵੀ ਵਿਦੇਸ਼ ਜਾ ਰਹੇ ਹਨ।

ਫਿਲਮ 'ਵਿਵਾਹ' ਅਤੇ 'ਜਬ ਵੀ ਮੈਟ' ਦੀ ਸਫਲਤਾ ਦੇ ਬਾਅਦ ਹੁਣ ਸ਼ਾਹਿਦ ਨੂੰ ਆਪਣੀ ਆਉਣ ਵਾਲੀ ਫਿਲਮ 'ਕਿਸਮਤ ਕਨੈਕਸ਼ਨ' ਦੇ ਰਿਲੀਜ਼ ਹੋਣ ਦਾ ਇੰਤਜਾਰ ਹੈ। ਜੁਲਾਈ ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸ਼ਾਹਿਦ ਦੇ ਨਾਲ ਵਿਦਿਆ ਬਾਲਨ ਨਾਇਕਾ ਦੇ ਤੌਰ ਤੇ ਕੰਮ ਕਰ ਰਹੀ ਹੈ।
ਹੋਰ ਵੀ
ਬਿਪਾਸ਼ਾ ਦਾ ਗੁੱਸਾ
ਅਨੁਸ਼ਕਾ ਸ਼ਰਮਾ: ਸ਼ਾਹਰੁਖ ਦੀ ਨਵੀਂ ਅਭਿਨੇਤਰੀ
ਲਾਲ ਵਾਲਾਂ ਵਾਲੀ ਪ੍ਰਿਅੰਕਾ
ਪੂਰਾ ਬੱਚਨ ਪਰਿਵਾਰ ਰੱਖੇਗਾ ਆਪਣੇ ਵਿਚਾਰ
ਝੂਠ ਬੋਲਦੇ ਹਨ ਇਮਰਾਨ
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ