ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਨੁਸ਼ਕਾ ਸ਼ਰਮਾ: ਸ਼ਾਹਰੁਖ ਦੀ ਨਵੀਂ ਅਭਿਨੇਤਰੀ
ਨਾਇਕਾ ਬਣਨ ਦਾ ਸੁਪਣਾ ਦੇਖਣ ਵਾਲੀ ਹਰ ਕੁੜੀ ਚਾਹੁੰਦੀ ਹੈ ਕਿ ਉਸ ਦੀ ਫਿਲਮ ਦਾ ਨਿਰਮਾਣ ਯਸ਼ਰਾਜ ਫਿਲਮਸ ਕਰੇ। ਫਿਲਮ ਦੇ ਨਿਰਦੇਸ਼ਕ ਆਦਿਤਯ ਚੋਪੜਾ ਹੋਣ ਅਤੇ ਉਹ ਸ਼ਾਹਰੁਖ ਦੀ ਨਾਇਕਾ ਬਣਨ।

ਇਸ ਸੁਪਣੇ ਦੇ ਸੱਚ ਵਿੱਚ ਤਬਦੀਲ ਹੋਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ, ਪਰੰਤੂ ਕੁੱਝ ਲੋਕਾਂ ਦੀ ਕਿਸਮਤ ਐਨੀ ਵਧੀਆ ਹੈ ਕਿ ਉਹਨਾਂ ਦੇ ਲਈ ਇਹ ਸੁਪਣਾ ਸੱਚ ਹੋ ਜਾਂਦਾ ਹੈ।

ਅਨੁਸ਼ਕਾ ਸ਼ਰਮਾ ਤੋਂ ਜਲਨ ਕਰਨ ਵਾਲੇ ਲੋਕਾਂ ਦੀ ਗਿਣਤੀ ਉਦੋਂ ਹੋਰ ਵੱਧ ਗਈ ਹੋਵੇਗੀ ਜਦੋਂ ਯਸ਼ ਚੋਪੜਾ ਨੇ ਉਹਨਾਂ ਨੂੰ ਆਪਣੀ ਫਿਲਮ 'ਰੱਬ ਨੇ ਬਣਾ ਦੀ ਜੋੜੀ' ਦੀ ਨਾਇਕਾ ਬਣਾਉਣ ਦੀ ਘੋਸ਼ਣਾ ਕਰ ਦਿੱਤੀ।

19 ਸਾਲਾਂ ਦੀ ਅਨੁਸ਼ਕਾ ਨੇ ਆਪਣੀ ਪਹਿਲੀਂ ਦੇ ਰਾਹੀ ਉਹ ਸਭ ਕੁੱਝ ਪਾ ਲਿਆ ਜਿਸ ਦਾ ਸੁਪਨਾ ਦੇਖਦੇ ਹੋਏ ਕਈ ਅਭਿਨੇਤਰੀਆਂ ਦੀ ਉਮਰ ਗੁਜਰ ਜਾਂਦੀ ਹੈ। 'ਰਬ ਨੇ ਬਣਾ ਦੀ ਜੋੜੀ' ਦੇ ਲਈ ਨਾਇਕਾ ਦੀ ਤਲਾਸ਼ ਆਦਿਤਯ ਚੋਪੜਾ ਕਈ ਦਿਨਾਂ ਤੋਂ ਕਰ ਰਹੇ ਸਨ। ਕਈ ਕੁੜੀਆਂ ਵਿੱਚ ਉਹਨਾਂ ਨੇ ਆਪਣੀ ਫਿਲਮ ਦੀ ਨਾਇਕਾ ਦੀ ਭਾਲ ਕੀਤੀ, ਪਰੰਤੂ ਗੱਲ ਨਹੀਂ ਬਣੀ। ਅਨੁਸ਼ਕਾ ਦੀ ਚੋਣ ਦੇ ਬਾਅਦ ਉਹਨਾਂ ਦੀ ਤਲਾਸ਼ ਖਤਮ ਹੋਈ।

ਅਨੁਸ਼ਕਾ ਇੱਕ ਮਾਡਲ ਹੈ ਅਤੇ ਐਕਟਿੰਗ ਦਾ ਉਹਨਾਂ ਨੂੰ ਕੋਈ ਅਨੁਭਵ ਨਹੀਂ ਹੈ। ਯਸ਼ ਚੋਪੜਾ ਦੇ ਅਨੁਸਾਰ ਸਾਨੂੰ ਅਜਿਹੀ ਕੁੜੀ ਚਾਹੀਦੀ ਸੀ ਕਿ ਜਿਸ ਨੂੰ ਪੰਜਾਬ ਦੇ ਛੋਟੇ ਸ਼ਹਿਰ ਵਿੱਚ ਰਹਿਣ ਵਾਲਿਆਂ ਦੀ ਤਰ੍ਹਾਂ ਜੋਸ਼ ਦਿਖਾਈ ਦੇਵੇ। ਅਨੁਸ਼ਕਾ ਵਿੱਚ ਇਹ ਚਿੰਗਾਰੀ ਦਿੱਸਦੀ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸ਼ਾਹਰੁਖ ਦੇ ਨਾਲ ਐਕਟਿੰਗ ਕਰ ਲਵੇਗੀ।

ਪਿਛਲੇ ਸਾਲ ਸ਼ਾਹਰੁਖ ਦੇ ਨਾਲ ਦਿਪੀਕਾ ਪਾਦੁਕੋਣ ਨੇ 'ਓਮ ਸ਼ਾਂਤੀ ਓਮ' ਦੇ ਰਾਹੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਅੱਜ ਉਹਨਾਂ ਦੀ ਨਾਮ ਬਾਲੀਵੁੱਡ ਦੀ ਸ਼ਿਖਰ ਦੀ ਅਭਿਨੇਤਰੀਆਂ ਵਿੱਚ ਕੀਤਾ ਜਾਂਦਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਫਿਲਮ ਦੇ ਬਾਅਦ ਅਨੁਸ਼ਕਾ ਵੀ ਅਜਿਹੀ ਸਫਲਤਾ ਹਾਸਲ ਕਰੇਗੀ।

'ਰਬ ਨੇ ਬਣਾ ਦੀ ਜੋੜੀ' ਦੀ ਸ਼ੂਟਿੰਗ 16 ਮਈ ਤੋਂ ਸ਼ੁਰੂ ਹੋਵੇਗੀ ਅਤੇ ਫਿਲਮ 12 ਦਸੰਬਰ ਨੂੰ ਰਿਲੀਜ਼ ਹੋਵੇਗੀ।
ਹੋਰ ਵੀ
ਲਾਲ ਵਾਲਾਂ ਵਾਲੀ ਪ੍ਰਿਅੰਕਾ
ਪੂਰਾ ਬੱਚਨ ਪਰਿਵਾਰ ਰੱਖੇਗਾ ਆਪਣੇ ਵਿਚਾਰ
ਝੂਠ ਬੋਲਦੇ ਹਨ ਇਮਰਾਨ
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
'ਭੇਜਾ ਫ੍ਰਾਈ' ਦਾ ਸਿਕਵਲ