ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਾਲ ਵਾਲਾਂ ਵਾਲੀ ਪ੍ਰਿਅੰਕਾ
ਪ੍ਰਿਅੰਕਾ ਜਿਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਹੈ ਉਸ ਦਾ ਨਾਮ ਹੈ 'ਲਵ ਸਟੋਰੀ 2050'ਇਸ ਉਤਸ਼ਾਹ ਦਾ ਕਾਰਨ ਹੈ ਹਰਮਨ ਬਾਵੇਜਾ, ਜੋ ਕਿ ਪ੍ਰਿਅੰਕਾ ਦੇ ਕਾਫੀ ਨਜਦੀਕੀ ਦੋਸਤ ਹਨ। ਹਰਮਨ ਦਾ ਨਾਮ ਲੈਂਦੇ ਹੀ ਪ੍ਰਿਅੰਕਾ ਖਿਲ ਉਠਦੀ ਹੈ।

ਗੱਲ ਕੀਤੀ ਜਾਵੇ ਫਿਲਮ ਦੀ। ਫਿਲਮ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਸ ਦੀ ਕਹਾਣੀ ਸਨ 2050 ਦੀ ਹੈ। ਆਉਣ ਵਾਲੇ ਸਮੇਂ ਦੀ ਕਲਪਨਾ ਇਸ ਫਿਲਮ ਵਿੱਚ ਕੀਤੀ ਗਈ ਹੈ। ਉਸ ਸਮੇਂ ਕਿਸ ਤਰ੍ਹਾਂ ਦਾ ਫੈਸ਼ਨ ਹੋਵੇਗਾ ਫਿਲਮ ਵਿੱਚ ਦਿਖਾਇਆ ਜਾਵੇਗਾ।

ਪ੍ਰਿਅੰਕਾ ਚੋਪੜਾ ਇਸ ਫਿਲਮ ਵਿੱਚ ਲਾਲ ਵਾਲਾਂ ਵਿੱਚ ਨਜ਼ਰ ਆਏਗੀ। ਸ਼ਾਇਦ ਉਸ ਸਮੇਂ ਸਭ ਲਾਲ ਵਾਲ ਰੱਖਣਗੇ, ਇਸ ਲਈ ਪ੍ਰਿਅੰਕਾ ਨੂੰ ਇਹ ਲੁਕ ਦਿੱਤਾ ਗਿਆ ਹੈ। ਆਮਤੌਰ ਤੇ ਅਭਿਨੇਤਰੀਆਂ ਵਾਲਾਂ ਨੂੰ ਰੰਗਣ ਦੀ ਥਾਂ ਤੇ ਵਿਗ ਦਾ ਇਸਤੇਮਾਲ ਕਰਦੀ ਹੈ।

ਕਿਉਂਕਿ ਹਰਮਨ ਦੀ ਇਹ ਪਹਲੀ ਫਿਲਮ ਹੈ, ਇਸ ਲਈ ਪ੍ਰਿਅੰਕਾ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖਣਾ ਚਾਹੁੰਦੀ। ਫਿਲਮ ਵਿੱਚ ਰਿਐਲਟੀ ਦਿਖਾਉਣ ਦੇ ਲਈ ਪ੍ਰਿਅੰਕਾ ਨੇ ਆਪਣੇ ਵਾਲ ਰੰਗ ਲਏ ਹਨ। ਨਿਰਮਾਤਾ ਹੈਰੀ ਬਵੇਜਾ ਪ੍ਰਿਅੰਕਾ ਦਾ ਇਹ ਸਮਪਰਣ ਦੇਖ ਕੇ ਹੈਰਾਨ ਹਨ।

ਪ੍ਰਿਅੰਕਾ ਨੇ ਆਪਣੇ ਵਾਲਾਂ ਦਾ ਰੰਗ ਤਿੰਨ ਵਾਰ ਇਸ ਫਿਲਮ ਦੇ ਲਈ ਬਦਲਿਆ ਹੈ। ਪਹਿਲਾਂ ਲਾਲ, ਫਿਰ ਕਾਲਾ ਅਤੇ ਫਿਰ ਲਾਲ। ਇਸ ਦਾ ਕਾਰਨ ਇਹ ਹੈ ਕਿ ਫਿਲਮ ਵਿੱਚ ਉਹ ਦੋਹਰੀ ਭੂਮਿਕਾ ਨਿਭਾ ਰਹੀ ਹੈ। ਇਹ ਫਿਲਮ 4 ਜੁਲਾਈ ਨੂੰ ਰਿਲੀਜ਼ ਹੋਵੇਗੀ।
ਹੋਰ ਵੀ
ਪੂਰਾ ਬੱਚਨ ਪਰਿਵਾਰ ਰੱਖੇਗਾ ਆਪਣੇ ਵਿਚਾਰ
ਝੂਠ ਬੋਲਦੇ ਹਨ ਇਮਰਾਨ
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
'ਭੇਜਾ ਫ੍ਰਾਈ' ਦਾ ਸਿਕਵਲ
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ