ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੰਜੇ ਦੱਤ ਬਣਨਗੇ ਚਾਰਲਸ ਸ਼ੋਭਰਾਜ
IFMIFM
ਹਰ ਅਭਿਨੇਤਾ ਦੀ ਖਾਸੀਅਤ ਹੁੰਦੀ ਹੈ ਕਿ ਉਹ ਕੁਝ ਭੂਮਿਕਾਵਾਂ ਬਹੁਤ ਵਧੀਆ ਤਰੀਕੇ ਨਾਲ ਪਰਦੇ ਤੇ ਅਭਿਨੀਤ ਕਰਦੇ ਹਨ।

ਅੰਡਰਵਰਲਡ ਡਾਨ ਦੀ ਭੂਮਿਕਾ ਨਿਭਾਉਣੀ ਹੋਵੇ ਤਾਂ ਆਪਣੇ ਸੰਜੂ ਬਾਬਾ ਦਾ ਕੋਈ ਜਵਾਬ ਨਹੀਂ ਹੈ। ਅਜਿਹਾ ਲੱਗਦਾ ਹੈ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਸਮੇਂ ਸੰਜੇ ਦੱਤ ਨੂੰ ਅਭਿਨੇ ਨਹੀਂ ਕਰਨਾ ਪੈਂਦਾ, ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ। ਕਈ ਵਾਰ ਉਹਨਾਂ ਨੇ ਪਰਦੇ ਤੇ ਖਤਰਨਾਕ ਅਪਰਾਧੀ ਬਣ ਕੇ ਦਰਸ਼ਕਾਂ ਵਿਚਕਾਰ ਲੋਕਪ੍ਰਿਅਤਾ ਹਾਸਿਲ ਕਰੀ ਹੈ।

ਅਪਰਾਧੀ ਚਾਰਲਸ ਸ਼ੋਭਰਾਜ ਤੇ ਫਿਲਮ ਬਣਾਉਣ ਦਾ ਵਿਚਾਰ ਜਦੋਂ ਉਸਦੇ ਨਿਰਮਾਤਾਵਾਂ ਨੂੰ ਸੁੱਝਿਆ, ਤਾਂ ਸ਼ੋਭਰਾਜ ਦੀ ਭੂਮਿਕਾ ਨਿਭਾਉਣ ਲਈ ਉਹਨਾਂ ਦੇ ਦਿਮਾਗ ਵਿੱਚ ਸੰਜੇ ਦੱਤ ਦਾ ਨਾਮ ਸਭ ਤੋਂ ਪਹਿਲਾਂ ਆਇਆ।

ਮੁੰਨਾਭਾਈ ਦੇ ਕਿਰਦਾਰ ਵਿੱਚ ਅਪਾਰ ਪ੍ਰਸਿੱਧੀ ਹਾਸਿਲ ਕਰ ਚੁੱਕੇ ਸੰਜੂ ਬਾਬਾ ਜਲਦੀ ਹੀ ਇਸ ਭੂਮਿਕਾ ਨੂੰ ਨਿਭਾਉਣ ਲਈ ਤਿਆਰ ਹੋ ਗਏ।

ਸੰਜੇ ਦਾ ਕਹਿਣਾ ਹੈ ਕਿ ਇਹ ਭੂਮਿਕਾ ਨਿਭਾਉਣਾ ਚੁਣੌਤੀ ਭਰਿਆ ਹੋਵੇਗਾ। ਉਹ ਸ਼ੋਭਰਾਜ ਦੀ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਫਿਲਮ ਦਾ ਨਿਰਦੇਸ਼ਨ ਪ੍ਰਵਲ ਰਮਨ ਕਰਨਗੇ।

ਇੱਕ ਸਮਾਂ ਅਜਿਹਾ ਸੀ ਜਦੋਂ ਚਾਰਲਸ ਸ਼ੋਭਰਾਜ ਨੇ ਆਪਣੇ ਅਪਰਾਧਾਂ ਰਾਹੀਂ ਕਈ ਦੇਸ਼ਾਂ ਦੀ ਪੁਲਿਸ ਦੇ ਨੱਕ ਵਿੱਚ ਦਮ ਕਰਿਆ ਹੋਇਆ ਸੀ। ਉਹ ਬਹੁਤ ਚਲਾਕ ਸੀ ਅਤੇ ਯੋਜਨਾਬੱਧ ਤਰੀਕੇ ਨਾਲ ਆਪਣੇ ਅਪਰਾਧ ਨੂੰ ਅੰਜਾਮ ਦਿੰਦਾ ਸੀ।
ਹੋਰ ਵੀ
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
'ਭੇਜਾ ਫ੍ਰਾਈ' ਦਾ ਸਿਕਵਲ
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ
ਰੈਲੀ ਕੱਢਣ ਵਾਲੇ ਸਨ ਅਮਿਤਾਭ
ਸੈਫ ਨੂੰ ਚਾਹੀਦੇ ਹਨ 20 ਕਰੋੜ ਰੁਪਏ
ਕੀ ਸਲਮਾਨ ਨੂੰ ਦਰਸ਼ਕ ਪਸੰਦ ਕਰਨਗੇ?