ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੰਸਾਲੀ ਬਣਾਉਣਗੇ 'ਬਾਜੀਰਾਵ ਮਸਤਾਨੀ'
ਸੰਜੇ ਲੀਲਾ ਭੰਸਾਲੀ ਦੀ ਛਵੀ ਬਾਲੀਵੁੱਡ ਵਿੱਚ ਅਲੱਗ ਤਰ੍ਹਾਂ ਦੀ ਹੈ। ਉਹ ਕਾਫੀ ਵੱਡੇ ਬਜਟ ਦੀਆਂ ਫਿਲਮਾਂ ਬਣਾਉਂਦੇ ਹਨ, ਜਿਹਨਾਂ ਵਿੱਚੋਂ ਕਾਫੀ ਫਿਲਮਾਂ ਵਧੀਆ ਹੀ ਹੁੰਦੀਆਂ ਹਨ।

'ਖਾਮੋਸ਼ੀ', 'ਹਮ ਦਿਲ ਦੇ ਚੁਕੇ ਸਨਮ', 'ਦੇਵਦਾਸ', 'ਬਲੈਕ' ਅਤੇ 'ਸਾਂਵਰੀਆ' ਜਿਹੀਆਂ ਫਿਲਮਾਂ ਬਣਾ ਚੁੱਕੇ ਸੰਜੇ ਲੀਲਾ ਭੰਸਾਲੀ ਹੁਣ 'ਬਾਜੀਰਾਵ ਮਸਤਾਨੀ' ਫਿਲਮ ਬਣਾਉਣ ਜਾ ਰਹੇ ਹਨ ਅਤੇ ਇਹ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।

ਫਿਲਮ ਵਿੱਚ ਉਹ ਸਲਮਾਨ ਖਾਨ ਦੇ ਨਾਲ ਕੈਟਰੀਨਾ ਨੂੰ ਲੈ ਰਹੇ ਹਨ। ਸੰਜੇ ਨੇ ਪਹਿਲਾਂ ਐਸ਼ਵਰਿਆ ਰਾਏ ਨੂੰ ਫਿਲਮ ਆਫਰ ਕੀਤੀ ਦੀ ਪਰ ਉਹ ਆਪਣੇ ਪੁਰਾਣੇ ਪ੍ਰੇਮੀ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਇਸਦੇ ਬਾਅਦ ਕਰੀਨਾ ਨੇ ਵੀ ਫਿਲਮ ਕਰਨ ਤੋਂ ਮਨਾ ਕਰ ਦਿੱਤਾ ਅਤੇ ਅੰਤ ਵਿੱਚ ਕੈਟਰੀਨਾ ਕੈਫ ਨੇ ਫਿਲਮ ਵਿੱਚ ਕੰਮ ਕਰਨ ਲਈ ਸਹਿਮਤੀ ਦੇ ਦਿੱਤੀ।

ਫਿਲਮ ਦੀ ਸਕ੍ਰਿਪਟ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਸੰਜੇ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਕਰਨਾ ਚਾਹੁੰਦੇ ਹਨ।
ਹੋਰ ਵੀ
'ਭੇਜਾ ਫ੍ਰਾਈ' ਦਾ ਸਿਕਵਲ
ਮਾਧੁਰੀ ਨੂੰ ਨਿਰਦੇਸ਼ਿਤ ਕਰਨਗੇ ਯਸ਼ ਚੋਪੜਾ
ਰੈਲੀ ਕੱਢਣ ਵਾਲੇ ਸਨ ਅਮਿਤਾਭ
ਸੈਫ ਨੂੰ ਚਾਹੀਦੇ ਹਨ 20 ਕਰੋੜ ਰੁਪਏ
ਕੀ ਸਲਮਾਨ ਨੂੰ ਦਰਸ਼ਕ ਪਸੰਦ ਕਰਨਗੇ?
ਸ਼ਾਹਰੁਖ ਦੇ ਸ਼ੋਅ ਕਾਰਨ ਪਰੇਸ਼ਾਨੀ