ਕੋਈ ਵੀ ਫਿਲਮ ਕਾਮਯਾਬ ਹੁੰਦੀ ਹੈ ਤਾਂ ਉਸ ਵਿੱਚ ਕੰਮ ਕਰਨ ਵਾਲੇ ਕਲਾਕਾਰ ਲਾਭ ਦਾ ਹਿੱਸਾ ਲੈਣ ਲਈ ਦੌੜ ਪੈਂਦੇ ਹਨ, ਪਰ ਜੇ ਕੋਈ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਸਾਰੇ ਇੱਕ-ਦੂਜੇ ਨੂੰ ਦੋਸ਼ ਦਿੰਦੇ ਹਨ। ਇਹ ਬਾਲੀਵੁੱਡ ਦੀ ਪੁਰਾਣੀ ਪਰੰਪਰਾ ਹੈ। ਸੈਫ ਅਲੀ ਖਾਨ ਵੀ ਬਾਲੀਵੁੱਡ ਦਾ ਹੀ ਹਿੱਸਾ ਹਨ ਅਤੇ ਉਹ ਵੀ ਇਸੇ ਤਰ੍ਹਾਂ ਦੀ ਸੋਚ ਰੱਖਦੇ ਹਨ।
'ਰੇਸ' ਨੇ ਬਾਕਸ ਆਫਿਸ ਤੇ ਸਫਲਤਾ ਦੇ ਝੰਡੇ ਗੱਡੇ ਤਾਂ ਸੈਫ ਨੇ ਸਾਰਾ ਕਰੇਡਿਟ ਖੁਦ ਲੈ ਲਿਆ। ਸੈਫ ਇਸ ਗਲਤਫਹਿਮੀ ਵਿੱਚ ਜਿਉਣ ਲੱਗੇ ਕਿ 'ਰੇਸ' ਉਹਨਾਂ ਦੇ ਕਰਕੇ ਕਾਮਯਾਬ ਹੋਈ ਹੈ। 'ਟਸ਼ਨ' ਜਦੋਂ ਹਰ ਪਾਸੇ ਫਲਾਪ ਹੋ ਗਈ ਤਾਂ ਸੈਫ ਨੇ ਪੱਲਾ ਝਾੜ ਲਿਆ।
'ਰੇਸ' ਦੇ ਸਫਲ ਹੁੰਦੇ ਹੀ ਸੈਫ ਅਲੀ ਖਾਨ ਨੇ ਆਪਣੀ ਪ੍ਰਾਈਸ ਵਧਾ ਦਿੱਤੀ, ਪਰ 'ਟਸ਼ਨ' ਦੇ ਅਸਫਲ ਹੋਣ ਦੇ ਬਾਅਦ ਉਹਨਾਂ ਨੇ ਪ੍ਰਾਈਸ ਘਟਾਉਣ ਬਾਰੇ ਸੋਚਿਆ ਵੀ ਨਹੀਂ।
ਪਿਛਲੇ ਦਿਨੀਂ ਇੱਕ ਪ੍ਰਸਿੱਧ ਨਿਰਦੇਸ਼ਕ, ਜਿਹਨਾਂ ਦੀ ਫਿਲਮ ਤੋਂ ਸੈਫ ਦਾ ਕਰਿਅਰ ਚਮਕ ਉੱਠਿਆ, ਸੈਫ ਨੂੰ ਇੱਕ ਫਿਲਮ ਸਾਈਨ ਕਰਨ ਪਹੁੰਚੇ। ਸੈਫ ਨੇ ਕਹਾਣੀ ਸੁਣੀ ਅਤੇ ਉਹਨਾਂ ਨੂੰ ਪਸੰਦ ਆਈ। ਉਹ ਨਿਰਦੇਸ਼ਕ ਬਹੁਤ ਖੁਸ਼ ਹੋਏ ਕਿ ਸੈਫ ਉਹਨਾਂ ਦੇ ਅਹਿਸਾਨਮੰਦ ਹਨ।
ਗੱਲ ਜਦੋਂ ਪੈਸਿਆਂ ਦੀ ਆਈ ਤਾਂ ਸੈਫ ਨੇ ਜੋ ਕੀਮਤ ਮੰਗੀ ਉਸ ਨਾਲ ਨਿਰਦੇਸ਼ਕ ਸ਼੍ਰੀਮਾਨ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਸੈਫ ਨੇ 20 ਕਰੋੜ ਰੁਪਏ ਮੰਗ ਲਏ। ਸੈਫ ਦੀ ਇਹ ਪ੍ਰਾਈਸ ਸੁਣ ਕੇ ਉਸ ਨਿਰਦੇਸ਼ਕ ਨੂੰ ਗਹਿਰਾ ਸਦਮਾ ਪਹੁੰਚਿਆ।
ਇਸ ਸਦਮੇ 'ਚੋਂ ਨਿੱਕਲਣ ਵਿੱਚ ਉਹਨਾਂ ਨੂੰ ਦੋ-ਤਿੰਨ ਦਿਨ ਲੱਗੇ। ਸੈਫ ਨੇ ਉਹਨਾਂ ਨੂੰ ਫੋਨ ਲਗਾ ਕੇ ਪੁੱਛਿਆ ਕਿ ਸ਼ੂਟਿੰਗ ਕਦੋਂ ਤੋਂ ਸ਼ੁਰੂ ਕਰਨੀ ਹੈ। ਨਿਰਦੇਸ਼ਕ ਨੇ ਉਹਨਾਂ ਨੂੰ ਕਿਹਾ ਮਾਫ ਕਰੋ ਛੋਟੇ ਨਵਾਬ, ਮੈਂ ਦੂਜੇ ਹੀਰੋ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
|