ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾ ਅਤੇ ਸ਼ਾਹਰੁਖ ਖਾਨ ਦਾ ਦਰਦ-ਏ-ਡਿਸਕੋ
ਸਟਾਰ ਪਲੱਸ ਤੇ ਪ੍ਰਸਾਰਿਤ ਹੋ ਰਹੇ ਰਿਐਲਟੀ ਸ਼ੋਅ 'ਕਿਆ ਆਪ ਪਾਚਵੀਂ ਪਾਸ ਸੇ ਤੇਜ ਹੈਂ' ਵਿੱਚ 'ਸਪਨਾ ਬਾਬੁਲ ਕਾ' ਦੇ ਕਲਾਕਾਰ ਪਾਰੁਲ ਚੌਹਾਨ ਅਤੇ ਸਾਰਾ ਖਾਨ ਅਤੇ 'ਕਿਉਂਕਿ ਸਾਸ ਵੀ ਕਭੀ ਬਹੂ ਥੀ' ਦੇ ਹਿਤੇਨ ਤੇਜਵਾਨੀ ਅਤੇ ਗੌਰੀ ਪ੍ਰਧਾਨ ਭਾਗ ਲੈ ਰਹੇ ਹਨ।

11 ਮਈ ਨੂੰ ਪ੍ਰਸਾਰਿਤ ਹੋਣ ਵਾਲੇ ਏਪੀਸੋਡ ਵਿੱਚ ਇਹ ਕਲਾਕਾਰ ਸ਼ਾਹਰੁਖ ਦੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆਉਣਗੇ। ਪਾਰੁਲ ਅਤੇ ਸਾਰਾ ਸ਼ਾਹਰੁਖ ਦੇ ਨਾਲ ਕਾਫੀ ਖੁਸ਼ ਸਨ, ਜਦੋਂ ਕਿ ਉਹਨਾਂ ਦੇ ਸੀਰੀਅਲ ਦੇ ਦੂਜੇ ਕਲਾਕਾਰ ਆਲੋਕ ਨਾਥ, ਵਿਭਾ ਛਿੱਬਰ ਆਦਿ ਦਰਸ਼ਕਾਂ ਦੀ ਥਾਂ ਬੈਠ ਕੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਸਨ।

ਪੂਰਾ ਵਿਰਾਨੀ ਪਰਿਵਾਰ ਵੀ ਹਿਤੇਨ ਅਤੇ ਗੌਰੀ ਲਈ ਦਰਸ਼ਕਾਂ ਵਿੱਚ ਬੈਠਾ ਸੀ। ਇਸ ਏਪੀਸੋਡ ਦੀ ਖਾਸੀਅਤ ਇਹ ਹੈ ਕਿ ਸ਼ੋਅ ਦੇ ਅੰਤ ਵਿੱਚ ਸ਼ਾਹਰੁਖ ਖਾਨ ਨੇ ਬਾ (ਸੁਧਾ ਸ਼ਿਵਪੁਰੀ) ਦੇ ਨਾਲ ਹਿੱਟ ਨੰਬਰ ਦਰਦ-ਏ-ਡਿਸਕੋ ਤੇ ਡਾਂਸ ਕੀਤਾ ਹੈ।
ਹੋਰ ਵੀ
ਨੀਲ ਦਾ ਸਟਾਫ ਵੀ ਯੁਨੀਫਾਰਮ ਵਿੱਚ
ਮਿਥੁਨ ਦੇ ਦੀਵਾਨੇ ਰਸ਼ੀਅਨ
ਮੈਂ ਸਾਈਜ ਜੀਰੋ ਨਹੀਂ : ਕਰੀਨਾ
ਮਲਿਕਾ ਨੂੰ ਕੋਈ ਚਿੰਤਾ ਨਹੀਂ
ਆਰਤੀ ਛਾਬੜੀਆ ਦੀ 'ਡੈਡੀ ਕੂਲ'
ਫਰਹਾਨ ਦੀ ਫਿਲਮ ਨਹੀਂ ਕਰਣਗੇ ਸੈਫ