ਹੁਣ ਤੱਕ ਇਹ ਕਿਹਾ ਜਾਂਦਾ ਸੀ ਕਿ ਰਸ਼ੀਆ ਵਿੱਚ ਲੋਕ ਭਾਰਤੀ ਫਿਲਮੀ ਸਿਤਾਰਿਆਂ ਨੂੰ ਬਹੁਤ ਪਸੰਦ ਕਰਦੇ ਹਨ, ਪਰ ਹਾਲ ਹੀ ਵਿੱਚ ਰਸ਼ੀਆ ਵਿੱਚ ਬਾਲੀਵੁੱਡ ਕਲਾਕਾਰਾਂ ਦੀ ਲੋਕਪ੍ਰਿਅਤਾ ਤੇ ਇੱਕ ਕਿਤਾਬ ਆਈ ਹੈ।
'ਲਿਵ ਡਿਸਕੋ ਡਾਂਸਰ ਅਲੋਨ' ਨਾਮਕ ਇਸ ਕਿਤਾਬ ਵਿੱਚ ਇਹ ਦੱਸਿਆ ਹੈ ਕਿ ਜਿਸ ਤਰ੍ਹਾਂ ਭਾਰਤੀ ਸਿਤਾਰੇ ਰਾਜਕਪੂਰ, ਨਰਗਿਸ, ਦੁਰਗਾ ਖੋਟੇ, ਸ਼ਰਮੀਲਾ ਟੈਗੋਰ, ਅਮਿਤਾਭ ਬੱਚਨ ਭਾਰਤ ਵਿੱਚ ਲੋਕਪ੍ਰਿਅ ਹਨ, ਉਸੇ ਤਰ੍ਹਾਂ ਇਹ ਸਿਤਾਰੇ ਰਸ਼ੀਆ ਵਿੱਚ ਵੀ ਲੋਕਪ੍ਰਿਅ ਹਨ।
ਸਭ ਤੋਂ ਜਿਆਦਾ ਹੇ ਕੋਈ ਲੋਕਪ੍ਰਿਅ ਹੈ ਤਾਂ ਉਹ ਹਨ ਮਿਥੁਨ ਚਕਰਵਰਤੀ। ਮਿਥੁਨ ਦੀ ਫਿਲਮ 'ਡਿਸਕੋ ਡਾਂਸਰ' ਜਦੋਂ ਰਿਲੀਜ਼ ਹੋਈ ਸੀ ਤਾਂ ਰਸ਼ੀਆ ਵਿੱਚ ਉਹਨਾਂ ਦੀ ਫਿਲਮ ਨੂੰ ਦੇਖਣ ਲਈ ਲਾਈਨ ਲੱਗੀ ਰਹਿੰਦੀ ਸੀ। ਅੱਜ ਵੀ ਮਿਥੁਨ ਨੂੰ ਉੱਥੇ ਸੁਪਰ ਸਟਾਰ ਦਾ ਦਰਜਾ ਹਾਸਿਲ ਹੈ।
|