ਬਾਲੀਵੁੱਡ ਵਿੱਚ ਇੱਕ ਹੋਰ ਨੇਹਾ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨੇਹਾ ਉਬੋਰਾਏ ਨੂੰ ਦਰਸ਼ਕ 23 ਮਈ ਨੂੰ ਦਰਸ਼ਕ ਰਿਲੀਜ਼ ਹੋਣ ਵਾਲੀ ਫਿਲਮ 'ਵੁਡਸਟਾਕ ਵਿਲਾ' ਵਿੱਚ ਦੇਖ ਪਾਉਣਗੇ।
ਵੈਸੇ ਨੇਹਾ ਪਿਛਲੇ ਸਾਲ ਰਿਲੀਜ਼ ਹੋਈ 'ਦਸ ਕਹਾਣੀਆ' ਨਾਮ ਦੀ ਫਿਲਮ ਵਿੱਚ ਆ ਚੁਕੀ ਹੈ। ਦਸ ਛੋਟੀ ਫਿਲਮ ਵਿੱਚ ਉਹ 'ਲਵਡੇਲ' ਨਾਮ ਦੀ ਫਿਲਮ ਵਿੱਚ ਆਫਤਾਬ ਸ਼ਿਵਦਾਸਾਨੀ ਨੇ ਨਾਲ ਦਿਖਾਈ ਦਿੱਤੀ ਸੀ।
ਇੱਕ ਤੇਲਗੁ ਫਿਲਮ ਕਰ ਚੁਕੀ ਨੇਹਾ ਹਿੰਦੀ ਫਿਲਮਾਂ ਵਿੱਚ ਹੁਣ ਆਪਣਾ ਕਰੀਅਰ ਸ਼ੁਰੂ ਕਰੇਗੀ। 'ਵੁਡਸਟਾਕ ਵਿਲਾ' ਤੋਂ ਜੁੜੇ ਲੋਕਾਂ ਦੇ ਅਨੁਸਾਰ ਨੇਹਾ ਸੁੰਦਰ ਹੋਣ ਦੇ ਨਾਲ-ਨਾਲ ਪ੍ਰਤੀਭਾਸ਼ਾਲੀ ਵੀ ਹੈ। ਇਸ ਫਿਲਮ ਦੇ ਨਾਲ ਅਨੁਪਮ ਖੇਰ ਦੇ ਬੇਟੇ ਸਿਕੰਦਰ ਖੇਰ ਵੀ ਹਿੰਦੀ ਫਿਲਮਾਂ ਵਿੱਚ ਆਪਣਾ ਸਫਰ ਸ਼ੁਰੂ ਕਰ ਰਹੇ ਹਨ। ਐਕਸ਼ਨ, ਰਹੱਸ ਅਤੇ ਰੋਮਾਂਚ ਤੋਂ ਭਰੀ ਇਸ ਫਿਲਮ ਵਿੱਚ ਨੇਹਾ ਦੀ ਭੂਮਿਕਾ ਵੀ ਬਹੁਤ ਵਧੀਆ ਹੈ।
ਨੇਹਾ ਨਿਰਮਾਤਾ ਸੰਜੈ ਗੁਪਤਾ ਦੀ ਰਿਸ਼ਤੇਦਾਰ ਹੈ, ਜਿਹਨਾਂ ਨੇ 'ਵੁਡਸਟਾਕ ਵਿਲਾ' ਦਾ ਨਿਰਮਾਣ ਕੀਤਾ ਹੈ। ਨੇਹਾ ਦਾ ਮੰਨਣਾ ਹੈ ਕਿ ਸੰਜੈ ਨਾਲ ਰਿਸ਼ਤੇਦਾਰੀ ਹੋਣ ਕਰਕੇ ਉਹਨਾਂ ਨੂੰ ਬ੍ਰੇਕ ਅਸਾਨੀ ਨਾਲ ਮਿਲ ਗਿਆ ਹੈ, ਪਰੰਤੂ ਹੁਣ ਅੱਗੇ ਦਾ ਸਫਰ ਉਹਨਾਂ ਨੂੰ ਆਪਣੇ ਬਲ ਤੇ ਕਰਨਾ ਹੈ।
|