ਸ਼ਾਹਰੁਖ ਖਾਨ ਅਤੇ ਦੱਖਣ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਸ਼ੰਕਰ ਦੋਵੇਂ ਮਿਲ ਕੇ ਫਿਲਮ 'ਰੋਬੋਟ' ਬਣਾਉਣ ਵਾਲੇ ਸਨ। ਦੋਹਾਂ ਨੇ ਫਿਲਮ ਦੇ ਲਈ ਕਾਫੀ ਮਿਹਨਤ ਵੀ ਕੀਤੀ ਸੀ ਅਤੇ ਸ਼ਾਹਰੁਖ ਦੀ ਸਕ੍ਰਿਪਟ ਨਾਲ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਫਿਲਮ ਦਾ ਨਿਰਮਾਣ ਆਪਣੀ ਕੰਪਨੀ ਹੇਠ ਕਰਨ ਦਾ ਫੈਸਲਾ ਲਿਆ ਸੀ।
ਇਸ ਦੇ ਲਈ ਉਹਨਾਂ ਨੇ ਸ਼ੰਕਰ ਨੂੰ 5 ਕਰੋੜ ਰੁਪਏ ਦੀ ਸਾਈਨਿੰਗ ਰਾਸ਼ੀ ਵੀ ਦੇ ਦਿੱਤੀ ਸੀ, ਗੱਲ ਐਨੀ ਅੱਗੇ ਵੱਧ ਗਈ ਸੀ, ਕਿ ਬਾਅਦ ਵਿੱਚ ਦੋਵੇਂ ਵੱਖ ਕਿਉਂ ਹੋਏ ਇਸ ਗੱਲ ਤਾਂ ਪਤਾ ਹੀ ਨਹੀਂ ਲੱਗਿਆ। ਦਰਅਸਲ ਫਿਲਮ ਵਿੱਚ ਕਾਫੀ ਸਪੇਸ਼ਲ ਇਫੇਕਟਸ ਹੈ। ਸ਼ਾਹਰੁਖ ਚਾਹੁੰਦੇ ਸੀ ਕਿ ਸਪੇਸ਼ਲ ਇਫੇਕਟਸ ਮੁੰਬਈ ਵਿੱਚ ਉਹਨਾਂ ਦੀ ਕੰਪਨੀ ਐਸਐਫਐਕਸ ਵਿਚ ਬਣਨ, ਜਦੋਂਕਿ ਸ਼ੰਕਰ ਚਾਹੁੰਦੇ ਸਨ ਕਿ ਸਪੇਸ਼ਲ ਇਫੇਕਟਸ ਚੈਂਨਈ ਵਿੱਚ ਬਣਨ।
ਜੇ ਮੁੰਬਈ ਵਿੱਚ ਇਸ ਦਾ ਕੰਮ ਹੁੰਦਾ ਤਾਂ ਸ਼ੰਕਰ ਨੂੰ 6 ਮਹੀਨੇ ਮੁੰਬਈ ਵਿੱਚ ਰਹਿਣਾ ਪੈਂਦਾ। ਇਸ ਕਾਰਨ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਕੁੱਝ ਦਿਨਾਂ ਬਾਅਦ ਸ਼ੰਕਰ ਨੇ ਸ਼ਾਹਰੁਖ ਨੂੰ 5 ਕਰੋੜ ਵੀ ਵਾਪਸ ਦੇ ਦਿੱਤੇ।
|