ਸਲਮਾਨ ਖਾਨ ਮੂਡੀ ਕਿਸਮ ਦੇ ਇਨਸਾਨ ਹਨ। ਉਹ ਕਦੋਂ ਕੀ ਕਰਨਗੇ ਇਸ ਦੇ ਵਾਰੇ ਕੋਈ ਅੰਦਾਜਾ ਨਹੀਂ ਲਗਾ ਸਕਦਾ। ਮੂਡ ਚੰਗਾ ਹੋਵੇ ਤਾਂ ਸਭ ਨੂੰ ਖੁਸ਼ ਕਰ ਦੇਣ ਅਤੇ ਜੇ ਮੂਡ ਖਰਾਬ ਹੋਵੇ ਤਾਂ ਕੋਈ ਸੱਲੂ ਮੀਆਂ ਨੂੰ ਛੇੜਣ ਦੀ ਹਿੰਮਤ ਨਹੀਂ ਕਰ ਸਕਦਾ।
ਕੁੱਝ ਦਿਨਾਂ ਪਹਿਲਾਂ ਉਹਨਾਂ ਨੇ ਇੱਕ ਫਿਲਮ ਦੀ ਸ਼ੂਟਿੰਗ ਇਸ ਲਈ ਨਹੀਂ ਕੀਤੀ ਸੀ, ਕਿਉਂਕਿ ਉਹਨਾਂ ਦਾ ਮੂਡ ਉਸ ਦਿਨ ਕੰਮ ਕਰਨ ਦਾ ਨਹੀਂ ਸੀ। ਉਹ ਸੱਲੂਗਿਰੀ ਤੇ ਉਤਰ ਆਏ ਸੀ। ਵਿਚਾਰੇ ਨਿਰਦੇਸ਼ਕ ਦੇ ਕੋਲ ਉਹਨਾਂ ਦੀ ਗੱਲ ਮੰਨਣ ਦੇ ਇਲਾਵਾ ਕੋਈ ਚਾਰਾ ਨਹੀਂ ਸੀ।
ਇਸੀ ਤਰ੍ਹਾਂ ਦੀ ਇੱਕ ਘਟਨਾ ਪਿਛਲੇ ਦਿਨਾਂ ਵਿੱਚ ਵਾਪਰੀ ਜਦੋਂ ਸਲਮਾਨ ਰਾਤ ਭਰ ਪਾਰਟੀ ਵਿੱਚ ਮਸਤ ਰਹਿਣ ਦੇ ਬਾਅਦ ਸਵੇਰੇ ਸਿੱਧਾ ਸ਼ੂਟਿੰਗ ਕਰਨ ਸਟੂਡੀਉ ਪਹੁੰਚੇ ਅਤੇ ਆਪਣੀ ਵੈਨ 'ਚ ਜਾ ਕੇ ਸੌਂ ਗਏ। ਕਿਸੀ ਦੀ ਹਿੰਮਤ ਨਹੀਂ ਹੋਈ ਉਹਨਾਂ ਨੂੰ ਜਾ ਕੇ ਉਠਾਉਣ ਦੀ ਅਤੇ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਦੀ। ਦੁਪਿਹਰ ਦੇ ਬਾਅਦ ਜਨਾਬ ਦਾ ਮੂਡ ਸ਼ੂਟਿੰਗ ਕਰਨ ਦੇ ਲਈ ਹੋਇਆ।
ਹਮੇਸ਼ਾ ਸਲਮਾਨ ਦੇ ਮੂਡ ਖਰਾਬ ਰਹੇ, ਇਹ ਗੱਲ ਵੀ ਨਹੀਂ ਹੈ। ਉਹਨਾਂ ਦੇ ਚੰਗੇ ਮੂਡ ਦੇ ਵੀ ਕਿੱਸੇ ਹਨ। ਹਾਲ ਵਿੱਚ ਹੀ ਉਹ ਸੁਭਾਸ਼ ਘਈ ਦੀ ਫਿਲਮ 'ਯੁਵਰਾਜ' ਦੀ ਸ਼ੂਟਿੰਗ ਵਿੱਚ ਹਿੱਸਾ ਲੈ ਰਹੇ ਸੀ। ਉਸ ਦਿਨ ਉਹਨਾਂ ਦਾ ਮੂਡ ਚੰਗਾ ਸੀ ਕਿਉਂਕਿ ਉਹਨਾਂ ਤੇ ਇੱਕ ਗੀਤ ਫਿਲਮਾਉਣਾ ਜਾ ਰਿਹਾ ਸੀ, ਜਿਸ ਵੀ ਉਹਨਾਂ ਨੂੰ ਡਾਂਸ ਕਰਨਾ ਸੀ।
ਕ੍ਰਿਕੇਟ ਖਿਡਾਰੀਆਂ ਦੀ ਤਰ੍ਹਾਂ ਹੁਣ ਬਾਲੀਵੁੱਡ ਦੇ ਨਾਇਕਾਂ ਦੀਆਂ ਵੀ ਮਾਂਸਪੇਸ਼ੀਆਂ ਖਿੱਚਣ ਲਗੀ ਹੈ। ਆਮਿਰ ਖਾਨ ਦੇ ਬਾਅਦ ਹੁਣ ਸਲਮਾਨ ਦੀ ਵਾਰੀ ਸੀ। ਸਲਮਾਨ ਦਰਦ ਦੇ ਮਾਰੇ ਤੜਪ ਗਏ। ਕੋਰਿਉਗ੍ਰਾਫਰ ਚਿੰਨੀ ਪ੍ਰਕਾਸ਼ ਅਤੇ ਘਈ ਸਾਹਿਬ ਨੇ ਸਮਝਾਈਆ ਕਿ ਸ਼ੂਟਿੰਗ ਬਾਅਦ ਵਿੱਚ ਕਰ ਲਵਾਂਗੇ, ਫਿਲਹਾਲ ਉਹ ਆਰਾਮ ਕਰ ਲੈਣ। ਸਲਮਾਨ ਨਹੀਂ ਮੰਨੇ।
ਚਿੰਨੀ ਪ੍ਰਕਾਸ਼ ਨੇ ਸੁਝਾਵ ਦਿੱਤਾ ਕਿ ਸਟੇਪ ਬਦਲ ਦਿੰਦੇ ਹਾਂ ਤਾਂ ਕਿ ਦਰਦ ਘੱਟ ਹੋ ਜਾਏ । ਪਰੰਤੂ ਸਲਮਾਨ ਜਿਦ ਕਰਨ ਲੱਗੇ ਕਿ ਭਾਵੇਂ ਕਿੰਨਾ ਵੀ ਦਰਦ ਹੋਵੇ, ਉਹ ਸ਼ੂਟਿੰਗ ਕਰਨਗੇ ਅਤੇ ਉਹੀ ਸਟੇਪਸ ਕਰਨਗੇ। ਐਨੇ ਮਾਮੂਲੀ ਦਰਦ ਨਾਲ ਖਾਨ ਡਰਦਾ ਹੈ ਕਿ? ਉਹਨਾਂ ਨੇ ਦਰਦ ਹੋਣ ਦੇ ਬਾਅਦ ਸ਼ੂਟਿੰਗ ਪੂਰੀ ਕੀਤੀ।
ਸੁਭਾਸ਼ ਘਈ ਇਹਨਾਂ ਦਿਨਾਂ ਵਿੱਚ ਸੁਭਾਸ਼ ਘਈ ਦੀ ਸ਼ਲਾਘਾ ਕਰ ਰਹੇ ਹਨ। ਆਖਿਰ ਉਹਨਾਂ ਨੂੰ ਇੱਕ ਕਾਰਨ ਮਿਲ ਗਿਆ ਹੈ।
|