ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਮਿਰ ਨੂੰ ਚਾਹੀਦਾ ਹੈ ਮੁਨਾਫੇ ਵਿੱਚੋਂ ਹਿੱਸਾ
ਆਮਿਰ ਖਾਨ ਇਲਮ 'ਈਡੀਅਟ' ਵਿੱਚ ਕੰਮ ਕਰਨ ਲਈ ਰਾਜੀ ਹੋ ਗਏ ਹਨ। ਵਿਧੂ ਵਿਨੋਦ ਚੋਪੜਾ ਦੁਆਰਾ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮੁੰਨਾਭਾਈ ਫੇਮ ਨਿਰਦੇਸ਼ਕ ਰਾਜਕੁਮਾਰ ਹੀਰਾਨੀ ਕਰਨ ਵਾਲੇ ਹਨ। ਫਿਲਮ ਦਾ ਆਫਰ ਆਮਿਰ ਖਾਨ ਦੇ ਕੋਲ ਕਾਫੀ ਸਮੇਂ ਤੋਂ ਸੀ, ਉਹ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਫਿਲਮ ਕਰਨ ਜਾਂ ਨਹੀਂ।

ਹਾਲ ਵਿੱਚ ਹੀ ਵਿਧੂ ਵਿਨੋਦ ਚੋਪੜਾ ਅਤੇ ਆਮਿਰ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ। ਆਮਿਰ ਨੂੰ ਫਿਲਮ ਲਈ 5 ਕਰੋੜ ਰੁਪਏ ਦੇਣਗੇ ਅਤੇ ਫਿਲਮ ਦੇ ਮੁਨਾਫੇ ਵਿਚੋਂ ਵੀ 40 ਪ੍ਰਤੀਸ਼ਤ ਹਿੱਸਾ ਵੀ ਦੇਣਗੇ। ਫਿਲਮ ਦੀ ਸਕ੍ਰਿਪਟ ਦੇਸ਼ ਦੀ ਸਿੱਖਿਆ ਪ੍ਰਣਾਲੀ ਤੇ ਚੋਟ ਕਰਨ ਵਾਲੀ ਹੈ ਅਤੇ ਆਮਿਰ ਸਕ੍ਰਿਪਟ ਕਾਫੀ ਪਸੰਦ ਹੈ। ਫਿਲਮ ਚੇਤਨ ਭਗਤ ਦੀ ਕਿਤਾਬ 'ਫਾਈਵ ਪਾਈਂਟ ਸਮਥਿੰਗ' ਤੇ ਬਣੀ ਹੈ। ਫਿਲਮ ਦੀ ਨਾਇਕਾ ਕਰੀਨਾ ਕਪੂਰ ਹੋਵੇਗੀ।

ਇਸ ਤੋਂ ਪਹਿਲਾਂ ਇਹ ਫਿਲਮ ਦੇ ਲਈ ਸ਼ਾਹਰੁਖ ਨਾਲ ਵੀ ਸੰਪਰਕ ਕੀਤਾ ਗਿਆ ਸੀ, ਪਰੰਤੂ ਸ਼ਾਹਰੁਖ ਖਾਨ ਅਤੇ ਵਿਧੂ ਵਿਨੋਦ ਦੇ ਸੰਬਧ ਆਸਕਰ ਦੇ ਮੁੱਦੇ ਨੂੰ ਲੈ ਕੇ ਚੰਗੇ ਨਹੀਂ ਰਹੇ ਅਤੇ ਵਿਚਕਾਰ ਇਹ ਖਬਰ ਆਈ ਸੀ ਕਿ ਸ਼ਾਹਰੁਖ ਨੇ ਰਾਜਕੁਮਾਰ ਹੀਰਾਨੀ ਨੂੰ ਆਪਣੀ ਕੰਪਨੀ ਲੈਣ ਦਾ ਆਫਰ ਦਿੱਤਾ ਸੀ, ਜਿਸ ਵਿੱਚ ਵਿਧੂ ਚਿੜ ਗਏ ਅਤੇ ਉਹਨਾਂ ਨੇ ਇਸ ਸੰਬਧ ਵਿੱਚ ਸ਼ਾਹਰੁਖ ਨੂੰ ਪੱਤਰ ਵੀ ਲਿਖਿਆ। ਫਿਲਮ ਵਿੱਚ ਕਰੀਨਾ ਤੋਂ ਪਹਿਲਾਂ ਕਾਜੋਲ ਨੂੰ ਲੈਣ ਦੀ ਗੱਲ ਕੀਤੀ ਗਈ ਸੀ, ਪਰ ਕਾਜੋਲ ਨੇ ਫਿਲਮ ਵਿੱਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ।
ਹੋਰ ਵੀ
ਅੱਬਾਸ ਮਸਤਾਨ ਦੀ 'ਲਾਈਫ ਪਾਰਟਨਰ'
ਰੀਆ ਵੀ ਜੁੜੀ ਆਈਪੀਐਲ ਨਾਲ
ਖਲੀ ਆਉਣਗੇ ਸ਼ਾਹਰੁਖ ਦੇ ਘਰ
ਰਿਮੀ ਨੂੰ ਬੁਆਏਫ੍ਰੈਂਡ ਦੀ ਲੋੜ ਨਹੀਂ
13 ਸੁੰਦਰੀਆਂ ਵਿਚਕਾਰ ਖਿਡਾਰੀ ਕੁਮਾਰ
ਬਾਪਾ ਨੂੰ ਮਿਲਿਆ ਤੋਹਫਾ