ਫਿਲਮ ਨਿਰਮਾਤਾ ਬਣਨਾ ਸਾਰੇ ਕਲਾਕਾਰਾਂ ਅਤੇ ਨਿਰਦੇਸ਼ਕਾਂ ਦਾ ਸੁਪਨਾ ਹੁੰਦਾ ਹੈ। ਆਪਣੇ ਬੈਨਰ ਹੇਠ ਆਪਣੀ ਮਰਜੀ ਦੇ ਅਨੁਸਾਰ ਫਿਲਮ ਬਨਾਉਣ ਦਾ ਮਜਾ ਹੀ ਵੱਖਰਾ ਹੁੰਦਾ ਹੈ। ਅੱਬਾਸ ਮਸਤਾਨ ਨੇ ਰੋਮਾਂਚ ਨਾਲ ਭਰੀਆਂ ਹੋਈਆ ਫਿਲਮਾਂ ਬਣਾ ਕੇ ਨਿਰਦੇਸ਼ਕ ਦੇ ਰੂਪ ਵਿੱਚ ਲੋਕਪ੍ਰਿਅਤਾ ਹਾਸਿਲ ਕੀਤੀ। ਦਰਸ਼ਕ ਉਹਨਾਂ ਦਾ ਨਾਮ ਸੁਣ ਕੇ ਫਿਲਮ ਦੇਖਣ ਜਾਂਦੇ ਹਨ। ਉਹਨਾਂ ਨੇ ਦੂਜੇ ਨਿਰਮਾਤਾਵਾਂ ਦੇ ਲਈ ਫਿਲਮਾਂ ਬਣਾਈਆ, ਜਿਹਨਾਂ ਵਿਚੋਂ ਕੁਝ ਹਿਟ ਰਹੀਆਂ ਤਾਂ ਕੁੱਝ ਫਲਾਪ।
ਹੁਣ ਅੱਬਾਸ ਮਸਤਾਨ ਵੀ ਨਿਰਮਾਤਾ ਬਣ ਗਏ ਹਨ ਅਤੇ ਆਪਣੇ ਬੈਨਰ ਹੇਠ ਉਹ ਕਈ ਸਾਰੀਆਂ ਫਿਲਮਾਂ ਬਣਾਉਣਾ ਚਾਹੁੰਦੇ ਹਨ। ਉਹਨਾਂ ਦੀ ਪਹਿਲੀ ਫਿਲਮ ਹੈ "ਲਾਈਫ ਪਾਰਟਨਰ'। ਇਸ ਫਿਲਮ ਦਾ ਨਿਰਦੇਸ਼ਨ ਰੂਮੀ ਜਾਫਰੀ ਕਰਣਗੇ।
'ਲਾਈਫ ਪਾਰਟਨਰ' ਵਿੱਚ ਗੋਵਿੰਦਾ, ਫਰਦੀਨ ਖਾਨ ਅਤੇ ਤੁਸ਼ਾਰ ਕਪੂਰ ਦੀ ਤਿਕੜੀ ਨਜ਼ਰ ਆਏਗੀ। ਤਿੰਨੋ ਨਾਇਕਾਂ ਦੇ ਲਈ ਤਿੰਨ ਅਭਿਨੇਤਰੀਆਂ ਦੀ ਚੋਣ ਕੀਤੀ ਜਾਵੇਗੀ। ਰੂਮੀ ਜਾਫਰੀ ਦੀ ਫਿਲਮ 'ਗਾਡ ਤੁਸੀਂ ਗ੍ਰੇਟ ਹੋ' ਛੇਤੀ ਰਿਲੀਜ਼ ਹੋਣ ਵਾਲੀ ਹੈ, ਉਸ ਦੇ ਬਾਅਦ ਉਹ ਇਸ ਫਿਲਮ ਤੇ ਕੰਮ ਕਰਣਗੇ।
|