ਬਾਲੀਵੁੱਡ ਦੀਆਂ ਜਿਆਦਾਤਰ ਅਭਿਨੇਤਰੀਆਂ ਚਰਚਾ ਵਿੱਚ ਰਹਿਣ ਲਈ ਹਮੇਸ਼ਾ ਨਵੇਂ ਤਰੀਕੇ ਲੱਭਦੀਆਂ ਰਹਿੰਦੀਆਂ ਹਨ, ਤਾਂ ਕਿ ਉਹਨਾਂ ਨੂੰ ਫਿਲਮਾਂ ਵਿੱਚ ਕੰਮ ਮਿਲਦਾ ਰਹੇ ਅਤੇ ਉਹ ਦਰਸ਼ਕਾਂ ਵਿੱਚ ਲੋਕਪ੍ਰਿਅ ਹੋਣ।
ਰਿਮੀ ਸੇਨ ਇਸ ਮਾਮਲੇ ਵਿੱਚ ਵੱਖ ਹੈ। ਉਹ ਸਫਲਤਾ ਦੀ ਮੰਜਿਲ ਤੱਕ ਪਹੁੰਚਣ ਲਈ ਸ਼ਾਰਟਕਟ ਦੀ ਥਾਂ ਤੇ ਲੰਮੇ ਰਾਹ ਤੋਂ ਜਾਣਾ ਪਸੰਦ ਕਰਦੀ ਹੈ। ਉਹਨਾਂ ਨੂੰ ਬਾਲੀਵੁੱਡ ਵਿੱਚ ਹੋਣ ਵਾਲੀਆਂ ਪਾਰਟੀਆਂ ਚੰਗੀਆਂ ਨਹੀਂ ਲੱਗਦੀਆਂ। ਜਦੋਂਕਿ ਇਹਨਾਂ ਪਾਰਟੀਆਂ ਵਿੱਚ ਅਭਿਨੇਤਰੀਆਂ ਨਿਰਮਾਤਾਵਾਂ ਨੂੰ ਅਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹੈ।
ਰਿਮੀ ਦਾ ਕੋਈ ਬੁਆਏਫ੍ਰੈਂਡ ਵੀ ਨਹੀਂ ਹੈ, ਜਿਸ ਦੇ ਕਾਰਨ ਉਹ ਚਰਚਾ ਵਿੱਚ ਰਹਿਣ। ਉਹਨਾਂ ਦਾ ਕਹਿਣਾ ਹੈ ਉਹਨਾਂ ਨੂੰ ਬੁਆਏਫ੍ਰੈਂਡ ਨਾ ਹੋਣ ਦਾ ਕੋਈ ਦੁਖ ਨਹੀਂ ਹੈ ਅਤੇ ਨਾਂ ਕਦੀ ਉਸ ਦੀ ਕਮੀ ਮਹਿਸੂਸ ਕਰਦੀ ਹੈ। ਸਿਰਫ ਚਰਚਾ ਵਿੱਚ ਬਣੇ ਰਹਿਣ ਦੇ ਲਈ ਉਹ ਕਿਸੀ ਨੂੰ ਵੀ ਆਪਣਾ ਬੁਆਏਫ੍ਰੈਂਡ ਨਹੀਂ ਬਣਾ ਸਕਦੀ।
ਹੰਗਾਮਾ, ਬਾਗਬਾਨ, ਧੂਮ, ਫਿਰ ਹੇਰਾਫੇਰੀ, ਗੋਲਮਾਲ ਵਰਗੀ ਹਿਟ ਫਿਲਮ ਦੇਣ ਦੇ ਕਾਰਨ ਰਿਮੀ ਸੇਨ ਨੂੰ ਲਕੀ ਗਰਲ ਕਿਹਾ ਜਾਂਦਾ ਹੈ। ਰਿਮੀ ਨੂੰ ਆਖਰੀ ਰਿਲੀਜ਼ ਫਿਲਮ 'ਜਾਨੀ ਗੱਦਾਰ' ਸੀ, ਜਿਸ ਵਿੱਚ ਉਹ ਨੀਲ ਮੁਕੇਸ਼ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ।
ਸੰਕਟ ਸਿਟੀ, ਹਾਰਨ ਉ.ਕੇ ਪਲੀਜ਼, ਯਹਾ ਕੇ ਹਮ ਸਿਕੰਦਰ ਅਤੇ ਦੇ ਤਾਲੀ ਰਿਮੀ ਦੀ ਆਉਣ ਵਾਲੀਆਂ ਫਿਲਮਾਂ ਹਨ।
|