ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
13 ਸੁੰਦਰੀਆਂ ਵਿਚਕਾਰ ਖਿਡਾਰੀ ਕੁਮਾਰ
ਅਕਸ਼ੈ ਕੁਮਾਰ ਵੀ ਛੋਟੇ ਪਰਦੇ ਦੇ ਮੋਹ ਤੋਂ ਬਚ ਨਹੀਂ ਸਕੇ ਹਨ। ਉਹ ਟੀਵੀ ਸ਼ੋਅ 'ਫੀਅਰ ਫੈਕਟਰ - ਖਤਰੋਂ ਕੇ ਖਿਲਾੜੀ' ਵਿੱਚ ਦਿਖਾਈ ਦੇਣਗੇ।

ਅਕਸ਼ੈ ਕੁਮਾਰ ਦੀ ਇਮੇਜ ਇੱਕ ਰਫ-ਟਫ ਕਲਾਕਾਰ ਦੀ ਰਹੀ ਹੈ ਅਤੇ ਇਹ ਪ੍ਰੋਗਰਾਮ ਉਹਨਾਂ ਦੀ ਛਵੀ ਨੂੰ ਦੇਖਦੇ ਹੋਏ ਉਹਨਾਂ ਨਾਲ ਮੇਲ ਖਾਂਦਾ ਹੈ।

ਅਕਸ਼ੈ ਕੁਮਾਰ ਦੇ ਨਾਲ ਇਸ ਪ੍ਰੋਗਰਾਮ ਵਿੱਚ ਫੈਸ਼ਨ ਅਤੇ ਬਾਲੀਵੁੱਡ ਦੀਆਂ 13 ਖੂਬਸੂਰਤ ਸੁੰਦਰੀਆਂ ਹਿੱਸਾ ਲੈਣਗੀਆਂ। ਪ੍ਰਮੁੱਖ ਹਨ - ਮੇਘਨਾ ਨਾਇਡੂ, ਪਾਇਲ ਰੋਹਤਗੀ, ਦੀਪਾਨਿੰਤਾ ਸ਼ਰਮਾ, ਅੰਜਨਾ ਸੁਖਾਨੀ, ਨੇਤਰਾ ਰਘੂਰਮਨ, ਸਿਆਲੀ ਭਗਤ, ਟੁਪੁਰ ਚਟਰਜੀ, ਸੋਨਾਲੀ ਕੁਲਕਰਣੀ, ਪੂਜਾ ਬੇਦੀ, ਅਦਿਤੀ ਗੋਵਿਤਰੀਕਰ ਅਤੇ ਯਾਨਾ ਗੁਪਤਾ।

ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਪ੍ਰਤੀਯੋਗੀਆਂ ਨੂੰ ਮਨ ਤੋਂ ਡਰ ਕੱਢ ਕੇ ਹੈਰਾਨੀ ਭਰੇ ਕਾਰਨਾਮੇ ਦਿਖਾਉਣੇ ਹੋਣਗੇ। ਇਹ ਪ੍ਰੋਗਰਾਮ ਨਵੇਂ ਚੈਨਲ 'ਕਲਰਸ' ਤੇ ਦਿਖਾਇਆ ਜਾਵੇਗਾ। ਇਸ ਚੈਨਲ ਦੀ ਹਾਲ ਹੀ ਵਿੱਚ ਬੈਂਕਾਕ ਵਿੱਚ ਲਾਂਚਿਗ ਹੋਈ। ਇਸ ਮੌਕੇ ਤੇ ਅਕਸ਼ੈ ਨੇ ਕਈ ਸਟੰਟ ਦਿਖਾ ਕੇ ਉਪਸਥਿਤ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਹੋਰ ਵੀ
ਬਾਪਾ ਨੂੰ ਮਿਲਿਆ ਤੋਹਫਾ
ਅਮਿਤਾਭ ਨੂੰ ਭੂਤਾਂ ਵਿੱਚ ਯਕੀਨ ਨਹੀਂ
'ਟਸ਼ਨ' ਲਈ ਸਮਝੌਤਾ ਕਰਨਾ ਪਿਆ
ਰਣਬੀਰ ਆਮਿਰ ਦੀ ਫਿਲਮ ਨਹੀਂ ਕਰਨਗੇ
ਅਮਿਤਾਭ ਆਪਣੀ ਵੈਬਸਾਈਟ ਸ਼ੁਰੂ ਕਰਨਗੇ
ਗ੍ਰੇਸੀ ਸਿੰਘ ਛੋਟੇ ਪਰਦੇ 'ਤੇ