ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾਪਾ ਨੂੰ ਮਿਲਿਆ ਤੋਹਫਾ
ਫਿਲਮ ਨਿਰਮਾਤਾ ਸੰਜੇ ਗੁਪਤਾ ਆਪਣੀ ਫਿਲਮ 'ਅਲੀਬਾਗ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ ਦਾ ਸੰਗੀਤ ਭੱਪੀ ਲਹਿਰੀ ਦੇ ਪੁੱਤਰ ਬਾਪਾ ਦੇ ਰਹੇ ਹਨ। ਸੰਜੇ ਅਤੇ ਬਾਪਾ ਹਾਲ ਹੀ ਵਿੱਚ ਇੱਕ ਸਟੂਡੀਉ ਵਿੱਚ ਫਿਲਮ ਦੇ ਗੀਤਾਂ ਨੂੰ ਅੰਤਿਮ ਰੂਪ ਦੇ ਰਹੇ ਸਨ, ਤਾਂ ਸੰਜੇ ਗੁਪਤਾ ਨੇ ਦੇਖਿਆ ਕਿ ਬਾਪਾ ਦੀ ਮੋਟਰਸਾਈਕਲ ਦੀ ਹਾਲਤ ਠੀਕ ਨਹੀਂ ਹੈ।

ਉਹਨਾਂ ਨੇ ਤੁਰੰਰ ਬਾਪਾ ਨੂੰ ਕਿਹਾ ਕਿ ਤੁਸੀਂ ਮੇਰੀ ਬਾਈਕ ਇੱਕ ਦਿਨ ਲਈ ਚਲਾ ਕੇ ਦੇਖੋ। 12ਲੱਖ ਰੁਪਏ ਦੀ ਬਾਈਕ ਨੂੰ ਲੈ ਕੇ ਬਾਪਾ ਘਰ ਚਲੇ ਗਏ। ਦੂਜੇ ਦਿਨ ਉਹਨਾਂ ਨੇ ਸੰਜੇ ਗੁਪਤਾ ਨੂੰ ਫੋਨ ਕੀਤਾ ਅਤੇ ਬਾਈਕ ਦੀ ਬਹੁਤ ਤਾਰੀਫ ਕਰੀ ਅਤੇ ਇਹ ਵੀ ਕਿਹਾ ਕਿ ਬਾਈਕ ਉਹਨਾਂ ਦੇ ਘਰ ਛੱਡਣ ਲਈ ਉਹ ਆ ਰਹੇ ਹਨ।

ਸੰਜੇ ਨੇ ਬਾਪਾ ਨੂੰ ਕਿਹਾ ਕਿ ਬਾਈਕ ਛੱਡਣ ਆਉਣ ਦੀ ਲੋੜ ਨਹੀਂ ਹੈ। ਇਹ ਬਾਈਕ ਮੈਂ ਤੁਹਾਨੂੰ ਤੋਹਫੇ ਵਿੱਚ ਦੇ ਦਿੱਤੀ ਹੈ। ਬਾਪਾ ਅੱਜ ਕੱਲ੍ਹ ਆਪਣੀ ਨਵੀਂ ਬਾਈਕ ਨੂੰ ਲੈ ਕੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਹੋਰ ਵੀ
ਅਮਿਤਾਭ ਨੂੰ ਭੂਤਾਂ ਵਿੱਚ ਯਕੀਨ ਨਹੀਂ
'ਟਸ਼ਨ' ਲਈ ਸਮਝੌਤਾ ਕਰਨਾ ਪਿਆ
ਰਣਬੀਰ ਆਮਿਰ ਦੀ ਫਿਲਮ ਨਹੀਂ ਕਰਨਗੇ
ਅਮਿਤਾਭ ਆਪਣੀ ਵੈਬਸਾਈਟ ਸ਼ੁਰੂ ਕਰਨਗੇ
ਗ੍ਰੇਸੀ ਸਿੰਘ ਛੋਟੇ ਪਰਦੇ 'ਤੇ
ਕਿਉਂ ਹੋਏ ਸ਼ਾਹਰੁਖ 'ਰੋਬੋਟ' ਤੋਂ ਅਲੱਗ?