ਭੂਤ ਹੁੰਦੇ ਹਨ ਜਾਂ ਨਹੀਂ ਇਸ ਗੱਲ ਤੇ ਸਾਲਾਂ ਤੋਂ ਬਹਿਸ ਚੱਲ ਰਹੀ ਹੈ। ਵਿਸ਼ਵਾਸ ਕਰਨ ਵਾਲੇ ਆਪਣੇ ਪੱਖ ਵਿੱਚ ਅਤੇ ਵਿਸ਼ਵਾਸ ਨਾ ਕਰਨ ਵਾਲੇ ਆਪਣੇ ਪੱਖ ਵਿੱਚ ਤਰਕ ਦਿੰਦੇ ਹਨ।
ਬੀ.ਆਰ. ਫਿਲਮਸ ਦੀ ਫਿਲਮ 'ਭੂਤਨਾਥ' 9 ਮਈ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਇਸ ਵਿੱਚ ਅਮਿਤਾਭ ਬੱਚਨ ਭੂਤ ਦੀ ਭੂਮਿਕਾ ਨਿਭਾ ਰਹੇ ਹਨ।
ਜਦੋਂ ਅਮਿਤਾਭ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਭੂਤ ਤੇ ਯਕੀਨ ਹੈ? ਤਾਂ ਬਿਗ-ਬੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਕਦੇ ਵੀ ਭੂਤ ਨਹੀਂ ਦੇਖੇ ਹਨ ਇਸ ਲਈ ਉਹਨਾਂ ਨੂੰ ਭੂਤਾਂ ਵਿੱਚ ਯਕੀਨ ਨਹੀਂ ਹੈ।
ਵੈਸੇ ਵੀ ਇਹ ਜਰੂਰੀ ਨਹੀਂ ਹੈ ਕਿ ਕਲਾਕਾਰ ਜੋ ਭੂਮਿਕਾ ਨਿਭਾ ਰਿਹਾ ਹੈ ਉਸ ਤੇ ਉਹ ਯਕੀਨ ਵੀ ਕਰੇ। ਇਸ ਫਿਲਮ ਵਿੱਚ ਅਮਿਤਾਭ ਦਾ ਲੁਕ ਬਦਲਿਆ ਹੋਇਆ ਹੈ। ਅਮਿਤਾਭ ਦੇ ਨਹੁੰ ਵਧੇ ਹੋਏ ਹਨ ਅਤੇ ਉਹਨਾਂ ਨੂੰ ਮੇਕਅਪ ਦੇ ਰਾਹੀਂ ਬਦਸੂਰਤ ਦਿਖਾਇਆ ਗਿਆ ਹੈ।
ਵਿਵੇਕ ਸ਼ਰਮਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਵੀ ਸੰਖੇਪ ਭੂਮਿਕਾ ਵਿੱਚ ਨਜ਼ਰ ਆਉਣਗੇ।
|