ਆਮਿਰ ਖਾਨ ਦੀ ਫਿਲਮ 'ਦਿੱਲੀ ਬੈਲੀ' ਸੰਕਟਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ। ਆਮਿਰ ਨੇ ਸਭ ਤੋਂ ਪਹਿਲਾਂ ਵਿਦੇਸ਼ੀ ਨਿਰਦੇਸ਼ਕ ਦੇ ਨਾਲ ਅਣਬਣ ਕਰ ਲਈ। ਇਸ ਤੋਂ ਬਾਅਦ ਚਿਤਰਾਂਗਦਾ ਸਿੰਘ ਨੇ ਫਿਲਮ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ। ਹੁਣ ਖਬਰ ਇਹ ਹੈ ਕਿ ਫਿਲਮ ਦੇ ਨਾਇਕ ਰਣਬੀਰ ਕਪੂਰ ਨੇ ਵੀ ਫਿਲਮ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ।
ਦਰਅਸਲ ਚਿਤਰਾਂਗਦਾ ਸਿੰਘ ਨੇ ਫਿਲਮ ਵਿੱਚ ਕੰਮ ਕਰਨ ਲਈ ਇਸ ਕਰਕੇ ਮਨਾ ਕਰ ਦਿੱਤਾ ਸੀ, ਕਿਉਂਕਿ ਉਹ ਫਿਲਮ ਵਿੱਚ ਆਪਣੇ ਕਿਰਦਾਰ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸਨ।
ਰਣਬੀਰ ਕਪੂਰ ਨੇ ਪਹਿਲਾਂ ਫਿਲਮ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ, ਪਰ ਹਾਲ ਹੀ ਵਿੱਚ ਉਹਨਾਂ ਨੂੰ ਡੇਟਸ ਦੀ ਸਮੱਸਿਆ ਆ ਗਈ ਹੈ। ਉਹਨਾਂ ਨੇ ਤੁਰੰਤ ਇਸ ਸਬੰਧ ਵਿੱਚ ਆਮਿਰ ਖਾਨ ਦੀ ਪ੍ਰੋਡਕਸ਼ਨ ਕੰਪਨੀ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਹੁਣ ਉਹ ਫਿਲਮ ਵਿੱਚ ਕੰਮ ਨਹੀਂ ਕਰ ਰਹੇ ਹਨ।
|