ਆਪਣਾ ਬਲੌਗ ਬਣਾਉਣ ਦੇ ਬਾਅਦ ਹੁਣ ਅਮਿਤਾਭ ਆਪਣੀ ਵੈਬਸਾਈਟ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। ਦਰਅਸਲ ਅਮਿਤਾਭ ਨੂੰ ਇਹ ਲੱਗਣ ਲੱਗਿਆ ਹੈ ਕਿ ਮੀਡੀਆ ਵਿੱਚ ਉਹ ਜੋ ਵੀ ਬੋਲਦੇ ਹਨ, ਉਸਦਾ ਕੁਝ ਅਲੱਗ ਹੀ ਅਰਥ ਕੱਢਿਆ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਬਲੌਗ ਆਰੰਭ ਕੀਤਾ।
ਬਲੌਗ ਦੀ ਸਫਲਤਾ ਨਾਲ ਉਤਸ਼ਾਹਿਤ ਅਮਿਤਾਭ ਹੁਣ ਆਪਣੀ ਵੈਬਸਾਈਟ ਵੀ ਸ਼ੁਰੂ ਕਰਨ ਜਾ ਰਹੇ ਹਨ। ਅਮਿਤਾਭ ਨੇ ਹਾਲ ਹੀ ਵਿੱਚ ਕੁਝ ਲੋਕਾਂ ਦੀ ਨਿਯੁਕਤੀ ਆਪਣੇ ਲਈ ਕਰੀ ਹੈ। ਇਹਨਾਂ ਵਿਅਕਤੀਆਂ ਦਾ ਇੱਕ ਹੀ ਕੰਮ ਹੋਵੇਗਾ, ਅਮਿਤਾਭ ਕਿਸੇ ਵੀ ਸਰਵਜਨਕ ਪ੍ਰੋਗਰਾਮ ਵਿੱਚ ਜਾਣ ਤਾਂ ਉਸਦੀ ਵੀਡੀਉ ਰਿਕਾਰਡਿੰਗ ਉਹ ਕਰਨਗੇ।
ਅਮਿਤਾਭ ਆਪਣੀ ਇਹਨਾਂ ਵੀਡੀਓਜ ਨੂੰ ਆਪਣੀ ਵੈਬਸਾਈਟ ਤੇ ਵੀ ਦਿਖਾਉਣਗੇ ਤਾਂ ਕਿ ਉਹਨਾਂ ਦੇ ਫੈਨ ਜਾਣ ਸਕਣ ਕਿ ਉਹਨਾਂ ਨੇ ਸਰਵਜਨਕ ਤੌਰ ਤੇ ਕੀ ਬਿਆਨ ਦਿੱਤਾ ਹੈ।
|