ਜੇਕਰ ਸਭ ਕੁਝ ਠੀਕ ਰਿਹਾ ਤਾਂ ਬੌਬੀ ਬੇਦੀ ਦੇ ਧਾਰਾਵਾਹਿਕ 'ਮਹਾਭਾਰਤ' ਵਿੱਚ ਗ੍ਰੇਸੀ ਸਿੰਘ ਕੁੰਤੀ ਦਾ ਕਿਰਦਾਰ ਨਿਭਾ ਸਕਦੀ ਹੈ ਅਤੇ ਅਮਨ ਵਰਮਾ ਭੀਸ਼ਮ ਪਿਤਾਮਹ ਬਣ ਸਕਦੇ ਹਨ।
ਬਾਬੀ ਬੇਦੀ ਆਪਣੇ ਧਾਰਾਵਾਹਿਕ ਨੂੰ ਸਟਾਰ ਪਲੱਸ ਦੇ ਲਈ ਬਣਾ ਰਹੇ ਹਨ। ਬੌਬੀ ਦੇ 'ਮਹਾਭਾਰਤ' ਦਾ ਨਿਰਦੇਸ਼ਕ ਪਹਿਲਾਂ ਡਾ. ਚੰਦਰਪ੍ਰਕਾਸ਼ ਦਿਵੇਦੀ ਕਰਨ ਵਾਲੇ ਸਨ, ਪਰ ਉਹਨਾਂ ਨੇ ਏਕਤਾ ਕਪੂਰ ਦੇ 'ਮਹਾਭਾਰਤ' ਦਾ ਨਿਰਦੇਸ਼ਨ ਕਰਨ ਦਾ ਮਨ ਬਣਾ ਲਿਆ ਹੈ।
ਹੁਣ ਬੌਬੀ ਦੇ ਸਾਹਮਣੇ ਇਹ ਸਭ ਤੋਂ ਵੱਡਾ ਪ੍ਰਸ਼ਨ ਸੀ ਕਿ ਉਹਨਾਂ ਨੇ 'ਮਹਾਭਾਰਤ' ਬਣਾਉਣ ਦੀ ਘੋਸ਼ਣਾ ਸਭ ਤੋਂ ਪਹਿਲਾਂ ਕੀਤੀ ਹੈ। ਇਸ ਕਰਕੇ ਉਹਨਾਂ ਨੂੰ ਹੀ ਸਭ ਤੋਂ ਪਹਿਲਾਂ 'ਮਹਾਭਾਰਤ' ਪ੍ਰਸਾਰਿਤ ਕਰਨਾ ਚਾਹੀਦਾ ਹੈ। ਬੌਬੀ ਆਪਣੇ 'ਮਹਾਭਾਰਤ' ਨੂੰ ਗਤੀ ਦੇਣ ਲਈ ਕਲਾਕਾਰਾਂ ਦੀ ਚੋਣ ਦੀ ਪ੍ਰਕਿਰਿਆ ਨੂੰ ਤੇਜ ਕਰ ਰਹੇ ਹਨ ਅਤੇ ਅਗਲੇ ਦੋ-ਤਿੰਨ ਹਫ਼ਤਿਆਂ ਵਿੱਚ ਉਹ ਸਾਰੇ ਕਲਾਕਾਰਾਂ ਦੀ ਚੋਣ ਕਰ ਲੈਣਗੇ।
|