'ਰੋਬੋਟ' ਫਿਲਮ ਨੂੰ ਲੈ ਕੇ ਨਿਰਦੇਸ਼ਕ ਸ਼ੰਕਰ ਅਤੇ ਸ਼ਾਹਰੁਖ ਖਾਨ ਵਿੱਚ ਮੱਤਭੇਦ ਹੋ ਗਏ ਸਨ ਅਤੇ ਉਹਨਾਂ ਨੇ ਇਕੱਠੇ ਕੰਮ ਨਹੀਂ ਕਰਨ ਦਾ ਨਿਰਣਾ ਲਿਆ ਸੀ। ਕੀ ਮੱਤਭੇਦ ਹੋਏ, ਇਹ ਸਪਸ਼ੱਟ ਨਹੀਂ ਕੀਤਾ ਗਿਆ। ਪਰ ਇਸਦਾ ਕਾਰਨ ਸਾਹਮਣੇ ਆ ਹੀ ਗਿਆ।
ਸਪੈਸ਼ਲ ਇਫੈਕਟ ਦਾ 'ਰੋਬੋਟ' ਫਿਲਮ ਵਿੱਚ ਮਹੱਤਵਪੂਰਨ ਸਥਾਨ ਹੈ। ਸ਼ਾਹਰੁਖ ਚਾਹੁੰਦੇ ਸਨ ਕਿ ਸਪੈਸ਼ਲ ਇਫੈਕਟਸ ਦਾ ਕੰਮ ਉਹਨਾਂ ਦੇ ਐਸਐਫਐਕਸ ਸਟੂਡੀਉ ਵਿੱਚ ਕੀਤਾ ਜਾਵੇ, ਪਰ ਸ਼ੰਕਰ ਇਸਦੇ ਲਈ ਰਾਜੀ ਨਹੀਂ ਸਨ।
ਉਹ ਚੇਨੰਈ ਵਿੱਚ ਸਪੈਸ਼ਲ ਇਫੈਕਟਸ ਦਾ ਕੰਮ ਕਰਨਾ ਚਾਹੁੰਦੇ ਸਨ। ਸਪੈਸ਼ਲ ਇਫੈਕਟਸ ਵਿੱਚ ਲਗਭਗ 6 ਮਹੀਨੇ ਦਾ ਸਮਾਂ ਲੱਗਣ ਵਾਲਾ ਸੀ ਅਤੇ ਸ਼ੰਕਰ ਏਨੇ ਸਮੇਂ ਤੱਕ ਮੁੰਬਈ ਰੁਕਣਾ ਨਹੀਂ ਚਾਹੁੰਦੇ ਸਨ।
ਫਿਲਮ ਦਾ ਨਿਰਮਾਣ ਸ਼ਾਹਰੁਖ ਆਪਣੇ ਬੈਨਰ ਅਧੀਨ ਕਰ ਰਹੇ ਸਨ। ਨਿਰਮਾਤਾ ਹੋਣ ਦੇ ਕਾਰਨ ਸ਼ਾਹਰੁਖ ਅੜ ਗਏ ਕਿ ਕੰਮ ਉਹਨਾਂ ਦੇ ਮੁਤਾਬਿਕ ਹੋਵੇਗਾ। ਨਿਰਦੇਸ਼ਨ ਦੇ ਖੇਤਰ ਵਿੱਚ ਸ਼ੰਕਰ ਦਾ ਵੀ ਬਹੁਤ ਵੱਡਾ ਨਾਮ ਹੈ। ਦੋਨੇਂ ਹੀ ਝੁਕਣ ਲਈ ਤਿਆਰ ਨਹੀਂ ਸਨ। ਜਦੋਂ ਕਿਸੇ ਵੀ ਨਿਰਣੇ ਤੇ ਸਹਿਮਤੀ ਨਹੀਂ ਬਣੀ ਤਾਂ ਦੋਨਾਂ ਨੇ ਅਲੱਗ ਹੋਣਾ ਹੀ ਬੇਹਤਰ ਸਮਝਿਆ।
ਬਾਅਦ ਵਿੱਚ ਸ਼ੰਕਰ ਨੇ ਇਹ ਫਿਲਮ ਰਜਨੀਕਾਂਤ ਦੇ ਨਾਲ ਸ਼ੁਰੂ ਕਰ ਦਿੱਤੀ। ਇਸ ਫਿਲਮ ਵਿੱਚ ਰਜਨੀਕਾਂਤ ਦੀ ਨਾਇਕਾ ਦੇ ਰੂਪ ਵਿੱਚ ਐਸ਼ਵਰਿਆ ਰਾਏ ਦਿਖਾਈ ਦਵੇਗੀ।
|