ਮਿਥੁਨ ਚਕਰਵਰਤੀ ਦੇ ਬੇਟੇ ਮਿਮੋਹ ਦੀ ਪਹਿਲੀ ਫਿਲਮ 'ਜਿਮੀ' ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਇਸ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਮਿਮੋਹ ਚਰਚਾ ਦਾ ਕੇਂਦਰ ਹੈ, ਪਰ ਨਾਇਕਾ ਵਿਵਾਨਾ ਨੂੰ ਸਭ ਭੁੱਲ ਜਾਂਦੇ ਹਨ।
ਵਿਵਾਨਾ ਦਾ ਅਰਥ ਹੁੰਦਾ ਹੈ ਅਨੰਤਕਾਲ ਤੱਕ ਚਮਕਦੇ ਰਹਿਣਾ ਅਤੇ ਵਿਵਾਨਾ ਬਾਲੀਵੁੱਡ ਦੇ ਅਕਾਸ਼ ਵਿੱਚ ਜਗਮਗਾਉਣਾ ਚਾਹੁੰਦੀ ਹੈ। ਵਿਵਾਨਾ ਦੀ ਵੀ ਇਹ ਪਹਿਲੀ ਫਿਲਮ ਹੈ ਅਤੇ ਉਹ ਬੇਸਬਰੀ ਨਾਲ ਆਪਣੀ ਇਸ ਫਿਲਮ ਦੇ ਪ੍ਰਦਰਸ਼ਿਤ ਹੋਣ ਅਤੇ ਦਰਸ਼ਕਾਂ ਦੀ ਰਾਏ ਜਾਨਣ ਦਾ ਇੰਤਜਾਰ ਕਰ ਰਹੀ ਹੈ।
ਕੌਣ ਹੈ ਵਿਵਾਨਾ? ਵਿਵਾਨਾ ਗੈਰ ਫਿਲਮੀ ਪਰਿਵਾਰ ਵਿੱਚੋਂ ਹੈ ਅਤੇ ਉਸਦੇ ਪਿਤਾ ਪੁਲਿਸ ਆਫਿਸਰ ਹਨ। ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੀ ਵਿਵਾਨਾ ਜਦੋਂ 9 ਵੀਂ ਜਮਾਤ ਵਿੱਚ ਪੜਦੀ ਸੀ, ਉਦੋਂ ਉਹਨਾਂ ਨੇ ਸ਼ਾਹਰੁਖ ਦੀ ਫਿਲਮ 'ਕੁਛ ਕੁਛ ਹੋਤਾ ਹੈ' ਦੇਖੀ। ਇਸ ਫਿਲਮ ਦਾ ਵਿਵਾਨਾ ਦੇ ਦਿਮਾਗ ਤੇ ਗਹਿਰਾ ਅਸਰ ਪਿਆ ਅਤੇ ਉਹਨਾਂ ਨੇ ਨਾਇਕਾ ਬਣਨ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ।
ਮਸੂਰੀ ਬੋਰਡਿੰਗ ਸਕੂਲ ਵਿੱਚ ਪੜ੍ਹ ਰਹੀ ਵਿਵਾਨਾ ਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ ਅਤੇ ਆਪਣੇ ਸੁਪਨੇ ਬਾਰੇ ਦੱਸਿਆ। ਵਿਵਾਨਾ ਦੇ ਪਿਤਾ ਨੇ ਉਹਨਾਂ ਨੂੰ ਪਹਿਲਾਂ ਪੜਾਈ ਪੂਰੀ ਕਰਨ ਲਈ ਕਿਹਾ। ਵਿਵਾਨਾ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਸੀ। ਉਸਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਪਹਿਲਾਂ ਪੜਾਈ ਪੂਰੀ ਕੀਤੀ ਅਤੇ ਫਿਰ 2005 ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆ ਲੈ ਕੇ ਮੁੰਬਈ ਦੀ ਰਾਹ ਫੜੀ।
ਅਭਿਨੇ ਦੀ ਸਿੱਖਿਆ ਵਿਵਾਨਾ ਨੂੰ ਅਭਿਨੇ ਦਾ ਕੋਈ ਅਨੁਭਵ ਨਹੀਂ ਸੀ, ਇਸ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਅਭਿਨੇ ਵਿੱਚ ਮੁਹਾਰਤ ਹਾਸਿਲ ਕਰਨ ਲਈ ਅਨੁਪਮ ਖੇਰ ਦੇ ਸਕੂਲ ਵਿੱਚ ਦਾਖਲਾ ਲਿਆ। ਅਭਿਨੇ ਸਿੱਖਣ ਦੇ ਬਾਅਦ ਵਿਵਾਨਾ ਦਾ ਅਸਲੀ ਸੰਘਰਸ਼ ਸ਼ੁਰੂ ਹੋਇਆ।
ਫਿਲਮਾਂ ਵਿੱਚ ਕੰਮ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਇਸਦੇ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ, ਜਿਹਨਾਂ ਵਿੱਚ ਲਗਨ ਹੁੰਦੀ ਹੈ। ਵਿਵਾਨਾ ਦੇ ਸਿਰ ਤੇ ਅਭਿਨੇ ਦਾ ਜਨੂੰਨ ਸੀ। ਉਸ ਨੂੰ ਜਲਦੀ ਹੀ ਇੱਕ ਵਿਗਿਆਪਨ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ।
ਇਹ ਇੱਕ ਵੱਡਾ ਮੌਕਾ ਸੀ ਕਿਉਂਕਿ ਇਸ ਵਿਗਿਆਪਨ ਵਿੱਚ ਉਹਨਾਂ ਨੂੰ ਬਾਲੀਵੁੱਡ ਦੇ ਸੁਪਰ ਸਟਾਰ ਅਕਸ਼ੈ ਕੁਮਾਰ ਨਾਲ ਕੰਮ ਕਰਨਾ ਸੀ। ਵਿਵਾਨਾ ਦੀ ਮੰਜਿਲ ਫਿਲਮ ਸੀ, ਪਰ ਅਕਸ਼ੈ ਦੇ ਨਾਲ ਕੰਮ ਕਰਨ ਦਾ ਮੌਕਾ ਉਹ ਗੁਵਾਉਣਾ ਨਹੀਂ ਚਾਹੁੰਦੀ ਸੀ। ਉਹਨਾਂ ਨੇ ਫੌਰਨ ਕੰਮ ਲਈ ਹਾਂ ਕਰ ਦਿੱਤੀ। ਖੂਬਸੂਰਤ ਵਿਵਾਨਾ ਨੂੰ ਇਸਦੇ ਬਾਅਦ ਕਈ ਵੱਡੀਆਂ ਕੰਪਨੀਆਂ ਨੇ ਆਪਣਾ ਮਾਡਲ ਬਣਾਇਆ।
'ਜਿਮੀ' ਫਿਲਮ ਕਿਵੇਂ ਮਿਲੀ? ਸਫਲ ਮਾਡਲ ਬਣਨ ਦੇ ਬਾਅਦ ਵਿਵਾਨਾ ਦੀ ਇੱਕ ਪਛਾਣ ਬਣ ਗਈ ਅਤੇ ਫਿਲਮ ਨਿਰਮਾਤਾਵਾਂ ਦਾ ਧਿਆਨ ਉਹਨਾਂ ਵੱਲ ਗਿਆ। ਵਿਵਾਨਾ ਨੂੰ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ, ਪਰ ਵਿਵਾਨਾ ਨੂੰ ਇੱਕ ਚੰਗੀ ਫਿਲਮ ਦਾ ਇੰਤਜਾਰ ਸੀ। ਉਹ ਮਹੱਤਵਪੂਰਨ ਫਿਲਮ ਤੋਂ ਆਪਣਾ ਕਰਿਅਰ ਸ਼ੁਰੂ ਕਰਨਾ ਚਾਹੁੰਦੀ ਸੀ।
'ਜਿਮੀ' ਦੇ ਨਿਰਦੇਸ਼ਕ ਰਾਜ ਐਨ. ਸਿੱਪੀ ਅਤੇ ਨਿਰਮਾਤਾ ਨਵਮਾਨ ਮਲਿਕ ਅਨੁਪਮ ਖੇਰ ਦੇ ਐਕਟਿੰਗ ਸਕੂਲ ਵਿੱਚ ਆਪਣੀ ਫਿਲਮ ਲਈ ਨਾਇਕਾ ਦੀ ਤਲਾਸ਼ ਵਿੱਚ ਆਏ। ਉਹਨਾਂ ਨੂੰ ਵਿਵਾਨਾ ਪਸੰਦ ਆਈ। ਵਿਵਾਨਾ ਦਾ ਸਕ੍ਰੀਨ ਟੈਸਟ ਲਿਆ ਗਿਆ ਅਤੇ ਉਹ ਚੁਣ ਲਈ ਗਈ। ਵਿਵਾਨਾ ਨੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦਾ ਸੁਪਨਾ ਏਨੀ ਜਲਦੀ ਪੂਰਾ ਹੋ ਜਾਵੇਗਾ।
ਵਿਗੜੀ ਹੋਈ ਕੁੜੀ ਦੀ ਭੂਮਿਕਾ 'ਜਿਮੀ' ਦਾ ਨਿਰਮਾਣ ਮਿਮੋਹ ਨੂੰ ਲਾਂਚ ਕਰਨ ਲਈ ਕੀਤਾ ਗਿਆ ਹੈ। ਇਸ ਲਈ ਇਸਦੀ ਕਹਾਣੀ ਅਤੇ ਸਕ੍ਰਿਪਟ ਮਿਮੋਹ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਹੈ। ਵਿਵਾਨਾ ਵੀ ਇਸ ਤੱਥ ਨੂੰ ਜਾਣਦੀ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਭੂਮਿਕਾ ਵੀ ਵਜਨਦਾਰ ਹੈ।
'ਜਿਮੀ' ਫਿਲਮ ਵਿੱਚ ਵਿਵਾਨਾ ਅਮੀਰ ਪਰਿਵਾਰ ਦੀ ਵਿਗੜੀ ਅਤੇ ਗੁੱਸੇ ਵਾਲੀ ਕੁੜੀ ਮਧੂ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ਵਿੱਚ ਇੱਕ ਘਟਨਾ ਦੇ ਬਾਅਦ ਉਹ ਫਿਲਮ ਦੇ ਨਾਇਕ ਦੇ ਕਰੀਬ ਆ ਜਾਂਦੀ ਹੈ ਅਤੇ ਦੋਨਾਂ ਵਿੱਚ ਪਿਆਰ ਹੋ ਜਾਂਦਾ ਹੈ। ਇਸਦੇ ਬਾਅਦ ਉਹ ਵਿਗੜੀ ਹੋਈ ਕੁੜੀ ਸੰਸਕਾਰੀ ਬਣ ਜਾਂਦੀ ਹੈ।
ਵਿਵਾਨਾ ਦੇ ਮੁਤਾਬਿਕ ਇਸ ਫਿਲਮ ਵਿੱਚ ਉਸ ਨੂੰ ਕਈ ਸ਼ੇਡਸ ਨਿਭਾਉਣ ਨੂੰ ਮਿਲੇ ਹਨ। ਉਹਨਾਂ ਦ ਮੰਨਣਾ ਹੈ ਕਿ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਕਿਉਂਕਿ ਇਸ ਵਿੱਚ ਉਹ ਸਾਰੇ ਮਸਾਲੇ ਹਨ ਜੋ ਦਰਸ਼ਕਾਂ ਨੂੰ ਪਸੰਦ ਆਉਂਦੇ ਹਨ।
ਸਾਈਂ ਬਾਬਾ ਦੀ ਭਗਤ ਵਿਵਾਨਾ ਨੂੰ ਸਾਈਂ ਬਾਬਾ ਤੇ ਬਹੁਤ ਭਰੋਸਾ ਹੈ। ਵਿਵਾਨਾ ਦਾ ਕਹਿਣਾ ਹੈ ਕਿ 'ਮੈਂ ਸਾਈਂ ਬਾਬਾ ਨੂੰ ਬਹੁਤ ਮੰਨਦੀ ਹਾਂ ਅਤੇ ਬਾਬਾ ਮੈਨੂੰ ਅੱਗੇ ਵਧਾਉਂਦੇ ਰਹਿਣਗੇ ਅਜਿਹਾ ਮੇਰਾ ਵਿਸ਼ਵਾਸ ਹੈ।' ਵਿਵਾਨਾ ਨੂੰ ਲਗਾਤਾਰ ਫਿਲਮਾਂ ਦੇ ਪ੍ਰਸਤਾਵ ਮਿਲ ਰਹੇ ਹਨ, ਪਰ ਉਹ ਜਲਦੀ ਵਿੱਚ ਨਹੀਂ ਹੈ।
ਉਹ ਅਜਿਹਾ ਕੋਈ ਕਦਮ ਉਠਾਉਣਾ ਨਹੀਂ ਚਾਹੁੰਦੀ, ਜਿਸ ਦੇ ਕਾਰਨ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪਵੇ। ਉਹ 'ਜਿਮੀ' ਦੇ ਬਾਅਦ ਹੀ ਹੋਰ ਫਿਲਮ ਸਾਈਨ ਕਰੇਗੀ।
|