ਚਰਚਾ ਵਿੱਚ ਰਹਿਣਾ ਤਾਂ ਕੋਈ ਸ਼ੇਰਲਿਨ ਚੋਪੜਾ ਤੋਂ ਸਿੱਖੇ। ਸ਼ੇਰਲਿਨ ਦੇ ਕੋਲ ਫਿਲਮਾਂ ਨਹੀਂ ਸੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਚਰਚਾ ਵਿੱਚ ਰੱਖਣ ਲਈ ਮਿਊਜਿਕ ਵੀਡੀਉ 'ਆਉਟਰੇਜੀਅਮ' ਕੱਢਿਆ। ਇਸ ਵਿੱਚ ਉਹ ਸੈਕਸੀ ਅੰਦਾਜ ਵਿੱਚ ਨਜ਼ਰ ਆਈ।
ਐਲਬਮ ਨੂੰ ਕਾਫੀ ਲੋਕਪ੍ਰਿਅਤਾ ਮਿਲੀ। ਯਸ਼ ਚੋਪੜਾ ਨੇ ਇਸ ਐਲਬਮ ਨੂੰ ਜਾਰੀ ਕੀਤਾ ਸੀ ਅਤੇ ਸ਼ੇਰਲਿਨ ਵਿੱਚ ਉਹਨਾਂ ਨੂੰ ਸੰਭਾਵਨਾਵਾਂ ਨਜ਼ਰ ਆਈਆਂ। ਉਹਨਾਂ ਨੇ ਆਪਣੇ ਬੈਨਰ ਦੀ ਇੱਕ ਫਿਲਮ ਲਈ ਸ਼ੇਰਲਿਨ ਨੂੰ ਸਾਈਨ ਕੀਤਾ, ਜਿਸ ਵਿੱਚ ਉਹ ਸ਼ਾਹਿਦ ਕਪੂਰ ਦੇ ਨਾਲ ਦਿਖਾਈ ਦਵੇਗੀ।
ਸ਼ੇਰਲਿਨ ਦਾ ਦੂਜਾ ਮਿਊਜਿਕ ਵੀਡੀਉ ਆਉਣ ਵਾਲਾ ਹੈ। ਇਸਦਾ ਨਾਮ ਹੈ 'ਦਰਦ -ਏ- ਸ਼ੇਰਲਿਨ'। ਸ਼ੇਰਲਿਨ ਇਸ ਵਿੱਚ ਵੀ ਹਾਟ ਨਜ਼ਰ ਆਉਣ ਵਾਲੀ ਹੈ। ਇਸ ਵੀਡੀਉ ਵਿੱਚ ਉਹ 30 ਕੈਰੇਟ ਡਾਇਮੰਡ ਬਿਕਨੀ ਵਿੱਚ ਦਿਖਾਈ ਦਵੇਗੀ।
ਸ਼ੇਰਲਿਨ ਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ ਇਹ ਐਲਬਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਆਵੇਗਾ ਅਤੇ 'ਆਉਟਰੇਜੀਅਮ' ਦੀ ਤਰ੍ਹਾਂ ਹੋਵੇਗਾ।
|