ਸ਼ਾਹਰੁਖ ਖਾਨ ਇਹਨਾਂ ਦਿਨਾਂ ਵਿੱਚ ਆਪਣੀ ਕੋਲਕਾਤਾ ਆਈਪੀਐਲ ਕ੍ਰਿਕੇਟ ਟੀਮ ਨੂੰ ਵਧਾਵਾ ਦੇਣ ਵਿੱਚ ਰੁੱਝੇ ਹੋਏ ਹਨ, ਨਾਲ ਹੀ ਉਹ ਸਟਾਰ ਪਲਸ ਦੇ ਸ਼ੋ 'ਕਿਆ ਆਪ ਪਾਂਚਵੀ ਪਾਸ ਸੇ ਤੇਜ ਹੈ' ਦੀ ਸ਼ੂਟਿੰਗ ਵੀ ਕਰ ਰਹੇ ਹਨ। ਇਸ ਦੇ ਇਲਾਵਾ ਵੀ ਉਹ ਆਪਣੇ ਪਹਿਲਾਂ ਤੋਂ ਤੈਅ ਕੀਤੇ ਕੰਮਾ ਲਈ ਸਮਾਂ ਕੱਢਦੇ ਰਹਿੰਦੇ ਹਨ।
ਹਾਲ ਵਿੱਚ ਹੀ ਫਿਲਮ ਭੂਤਨਾਥ ਦੇ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਉਹਨਾਂ ਨੂੰ ਫਿਲਮ ਦੀ ਡਬਿੰਗ ਕਰਨ ਦੇ ਲਈ ਸਮਾਂ ਮੰਗਿਆ ਤਾਂ ਸ਼ਾਹਰੁਖ ਨੇ ਉਹਨਾਂ ਨੂੰ ਅੱਧੀ ਰਾਤ ਦਾ ਸਮਾਂ ਦਿੱਤਾ ਅਤੇ ਬਿਲਕੁਲ ਸਹੀ ਸਮੇਂ ਤੇ ਸਟੂਡਿਉ ਪਹੁੰਚ ਵੀ ਗਏ।
ਸ਼ਾਹਰੁਖ ਖਾਨ ਨੇ ਸਵੇਰੇ ਤੱਕ ਡਬਿੰਗ ਕੀਤੀ ਅਤੇ ਫਿਰ ਘਰ ਪਹੁੰਚੇ। ਵਿਵੇਕ ਦਾ ਕਹਿਣਾ ਹੈ ਕਿ ਸ਼ਾਹਰੁਖ ਨੇ ਸਮਾਂ ਦਿੱਤਾ ਸੀ ਅਸੀਂ ਉਦੋਂ ਹੀ ਸਮਝ ਗਏ ਸੀ ਕਿ ਉਹਨਾਂ ਨੇ ਵਾਅਦਾ ਕੀਤਾ ਹੈ ਤਾਂ ਉਹ ਜਰੂਰ ਆਉਣਗੇ।
|