ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਦਿਤਯ ਚੋਪੜਾ ਦੀ ਆਗ
ਬਾਲੀਵੁੱਡ ਵਿੱਚ ਇਹਨਾਂ ਦਿਨਾਂ ਵਿੱਚ 'ਟਸ਼ਨ' ਨੂੰ ਆਦਿਤਯ ਚੋਪੜਾ ਦੀ ਆਗ ਨਾਮ ਤੋਂ ਬੁਲਾਇਆ ਜਾ ਰਿਹਾ ਹੈ। ਪਿਛਲੇ ਸਾਲ ਰਾਮਗੋਪਾਲ ਵਰਮਾ ਦੀ 'ਆਗ' ਫਿਲਮ ਰਿਲੀਜ਼ ਹੋਈ ਸੀ ਅਤੇ ਉਸ ਨੂੰ ਸਾਲ ਦੀ ਸਭ ਤੋਂ ਖਰਾਬ ਫਿਲਮ ਕਿਹਾ ਗਿਆ ਸੀ। ਉਸੇ ਅਧਾਰ ਤੇ ਟਸ਼ਨ ਨੂੰ ਇਹ ਨਵਾਂ ਨਾਮ ਦਿੱਤਾ ਗਿਆ ਹੈ।

ਰਾਮਗੋਪਾਲ ਵਰਮਾ ਦਾ ਕਹਿਣ ਹੈ ਕਿ ਉਹਨਾਂ ਨੂੰ ਹੁਣ ਆਗ ਫਿਲਮ ਦੇ ਲਈ ਵਧਾਈਆਂ ਮਿਲ ਰਹੀਆਂ ਹਨ। ਲੋਕਾਂ ਦੇ ਅਨੁਸਾਰ 'ਟਸ਼ਨ' ਦੇਖਣ ਦੇ ਬਾਅਦ ਉਹਨਾਂ ਨੂੰ ਆਗ ਇੱਕ ਕਲਾਸਿਕ ਫਿਲਮ ਲੱਗ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਆਗ ਫਿਲਮ ਦੇਖਣ ਦੇ ਬਾਅਦ ਲੱਗਿਆ ਸੀ ਇਕ ਇਸ ਤੋਂ ਬੁਰੀ ਫਿਲਮ ਸ਼ਾਇਦ ਹੀ ਕੋਈ ਬਣਾਵੇਗਾ, ਪਰ ਆਦਿਤਯ ਨੇ ਇਹ ਰਿਕਾਰਡ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਹੀ ਤੋੜ ਦਿੱਤਾ।

ਇਸ ਫਿਲਮ ਨੇ ਆਦਿਤਯ ਦੀ ਇਮੇਜ ਨੂੰ ਧੱਕਾ ਪਹੁੰਚਾਇਆ ਹੈ। ਮਲਟੀਪਲੈਕਸ ਮਾਲਿਕਾਂ ਨਾਲ ਵੀ ਉਹਨਾਂ ਨੂੰ ਸਮਝੌਤਾ ਕਰਨਾ ਪਿਆ। ਆਦਿਤਯ ਇਹ ਸਭ ਕੁਝ ਭੁੱਲ ਕੇ 'ਰੱਬ ਨੇ ਬਣਾ ਦੀ ਜੋੜੀ' ਤੇ ਧਿਆਨ ਦੇਣਾ ਚਾਹੁੰਦੇ ਹਨ, ਜਿਸ ਵਿੱਚ ਸ਼ਾਹਰੁਖ ਖਾਨ ਨਾਇਕ ਹਨ। ਉਹ ਅੱਠ ਸਾਲ ਬਾਅਦ ਕੋਈ ਫਿਲਮ ਨਿਰਦੇਸ਼ਿਤ ਕਰਨਗੇ।

ਆਦਿਤਯ ਦੇ ਲਈ 'ਚਕ ਦੇ ਇੰਡੀਆ' ਵਾਲੇ ਸ਼ਿਮੀਤ ਅਮੀਨ ਵੀ ਫਿਲਮ ਬਣਾਉਣ ਵਾਲੇ ਹਨ। ਖਬਰ ਹੈ ਕਿ ਯਸ਼ਰਾਜ ਫਿਲਮਸ ਕ੍ਰਿਕੇਟ ਤੇ ਅਧਾਰਿਤ ਇੱਕ ਫਿਲਮ ਵੀ ਬਣਾਵੇਗਾ, ਜਿਸ ਦੀ ਕਹਾਣੀ ਲਿਖੀ ਜਾ ਰਹੀ ਹੈ। ਇਸ ਵਿੱਚ ਰਾਣੀ ਮੁਖਰਜੀ ਕ੍ਰਿਕੇਟ ਖੇਡਦੀ ਨਜ਼ਰ ਆਏਗੀ।
ਹੋਰ ਵੀ
ਅੰਮ੍ਰਤਾ ਰਾਵ ਦਾ ਹਾਲੀਵੁੱਡ ਪ੍ਰੇਮ
ਇਮਰਾਨ ਦਾ ਕ੍ਰਿਕੇਟ ਗਿਆਨ
ਕਰੀਨਾ ਤੇਲਗੁ ਫਿਲਮ ਵਿੱਚ
ਸੰਜੂ ਬਾਬਾ ਨੂੰ ਡਾਂਸ ਸਿਖਾਉਣਾ ਸਭ ਤੋਂ ਔਖਾ
ਸ਼ਾਹਰੁਖ ਨੂੰ ਪਸੰਦ ਹੈ ਖੇਡਣਾ
ਹੁਣ ਸਮਾਂ ਨਹੀ ਦਰਸ਼ੀਲ ਦੇ ਕੋਲ