ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਮਰਾਨ ਦਾ ਕ੍ਰਿਕੇਟ ਗਿਆਨ
ਕ੍ਰਿਕੇਟ ਤੇ ਅਧਾਰਿਤ ਫਿਲਮ 'ਜੰਨਤ' ਦੇ ਨਾਇਕ ਇਮਰਾਨ ਹਾਸ਼ਮੀ ਨੂੰ ਕ੍ਰਿਕੇਟ ਵਿੱਚ ਕਦੇ ਰੁਚੀ ਨਹੀਂ ਸੀ। ਉਹ ਆਮ ਭਾਰਤੀ ਲੋਕਾਂ ਦੇ ਵਾਂਗ ਕ੍ਰਿਕੇਟ ਦੇ ਦੀਵਾਨੇ ਨਹੀਂ ਸਨ। ਜਦੋਂ ਉਹਨਾਂ ਨੂੰ ਜੰਨਤ ਮਿਲੀ ਤਾਂ ਉਹਨਾਂ ਨੇ ਕ੍ਰਿਕੇਟ ਦੇ ਨਿਯਮਾਂ ਦੀ ਜਾਣਕਾਰੀ ਹਾਸਿਲ ਕੀਤੀ।

ਇਮਰਾਨ ਨੇ ਦਾਅਵਾ ਤਾਂ ਬਹੁਤ ਕੀਤਾ ਕਿ ਉਹ ਕ੍ਰਿਕੇਟ ਦੇ ਬਾਰੇ ਵਿੱਚ ਸਭ ਜਾਣਦੇ ਹਨ, ਪਰ ਉਹਨਾਂ ਦੀ ਪੋਲ ਅਕਸਰ ਖੁਲ ਜਾਂਦੀ ਹੈ। ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ ਕ੍ਰਿਕੇਟ ਮੈਚ ਵੀ ਖੇਡਿਆ ਗਿਆ, ਜਿਸ ਵਿੱਚ ਇਮਰਾਨ ਨੇ ਭਾਗ ਲਿਆ।

ਮੈਚ ਦੇ ਦੌਰਾਨ ਕਈ ਵਾਰ ਕਾਮੇਡੀ ਸਥਿਤੀ ਬਣ ਗਈ, ਜਦੋਂ ਇਮਰਾਨ ਅਨਾੜੀ ਦੀ ਤਰ੍ਹਾਂ ਖੇਡ ਰਹੇ ਸਨ, ਪਰੰਤੂ ਉਹ ਮੰਨਣ ਨੂੰ ਤਿਆਰ ਨਹੀਂ ਸਨ ਕਿ ਕ੍ਰਿਕੇਟ ਦੀ ਉਹਨਾਂ ਨੂੰ ਘੱਟ ਸਮਝ ਹੈ। ਇਸ ਫਿਲਮ ਵਿੱਚ ਉਹ ਇਕ ਬੂਕੀ ਦੀ ਭੁਮਿਕਾ ਨਿਭਾ ਰਹੇ ਹਨ, ਜੋ ਮੈਚ ਫਿਕਸ ਕਰਕੇ ਪੈਸਾ ਕਮਾਉਂਦਾ ਹੈ।

ਇਮਰਾਨ ਨੇ ਇਸ ਮਾਮਲੇ ਵਿੱਚ ਵੀ ਆਪਣਾ ਗਿਆਨ ਵਧਾਇਆ। ਉਹ ਕਈ ਅਜਿਹੇ ਲੋਕਾਂ ਨਾਲ ਮਿਲੇ ਜੋ ਕ੍ਰਿਕੇਟ ਦੇ ਮੈਚ ਦੇ ਦੌਰਾਨ ਪੈਸਾ ਲਗਾਉਂਦੇ ਹਨ। ਪਿਛਲੇ ਸਾਲ ਕਈ ਫਲਾਪ ਫਿਲਮ ਦੇਣ ਦੇ ਬਾਅਦ ਇਮਰਾਨ ਨੂੰ ਵਿਸ਼ਵਾਸ ਹੈ ਕਿ 'ਜੰਨਤ' ਦਰਸ਼ਕਾਂ ਨੂੰ ਪਸੰਦ ਆਏਗੀ। ਫਿਲਮ ਦਾ ਸੰਗੀਤ ਲੋਕਪ੍ਰਿਅ ਹੋ ਰਿਹਾ ਹੈ।
ਹੋਰ ਵੀ
ਕਰੀਨਾ ਤੇਲਗੁ ਫਿਲਮ ਵਿੱਚ
ਸੰਜੂ ਬਾਬਾ ਨੂੰ ਡਾਂਸ ਸਿਖਾਉਣਾ ਸਭ ਤੋਂ ਔਖਾ
ਸ਼ਾਹਰੁਖ ਨੂੰ ਪਸੰਦ ਹੈ ਖੇਡਣਾ
ਹੁਣ ਸਮਾਂ ਨਹੀ ਦਰਸ਼ੀਲ ਦੇ ਕੋਲ
ਅਚਾਨਕ ਸੇਟ ਤੋਂ ਗਾਇਬ ਹੋਈ ਮੁਗਧਾ
ਸੁਸ਼ਮਿਤਾ ਦਾ ਧਿਆਨ ਹੁਣ ਹੋਟਲ ਵੱਲ