ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਖੇਡਣਾ ਐਨਾ ਪਸੰਦ ਹੈ ਕਿ ਉਹ ਫਿਲਮ ਦੇ ਸੈਟ ਤੇ ਵੀ ਖੇਡਦੇ ਹਨ। ਫਿਲਮ 'ਬਿੱਲੂ ਬਾਰਬਰ' ਦੇ ਸੇਟ ਤੇ ਸ਼ਾਹਰੁਖ ਖਾਨ ਨੇ 'ਫੂਸਬਾਲ' ਦਾ ਟੇਬਲ ਲਗਾ ਕੇ ਰੱਖਿਆ ਹੈ ਅਤੇ ਉਸ ਨੂੰ ਉਹ ਕਾਫੀ ਗੰਭੀਰਤਾ ਨਾਲ ਖੇਡਦੇ ਹਨ। ਫੂਸਬਾਲ ਦਾ ਮਤਲਬ ਟੇਬਲ ਤੇ ਬੈਠੇ ਬੈਠੇ ਦੋ ਲੋਕ ਫੁਟਬਾਲ ਖੇਡ ਸਕਦੇ ਹਨ।
ਸ਼ਾਹਰੁਖ ਨੂੰ ਜਦੋਂ ਵੀ ਸੈਟ ਤੇ ਸਮਾਂ ਮਿਲਦਾ ਹੈ ਤਾਂ ਉਹ ਫੂਸਬਾਲ ਖੇਡਣ ਲੱਗ ਜਾਂਦੇ ਹਨ। ਸ਼ਾਹਰੁਖ ਨੇ ਸੈਟ ਤੇ ਦੂਜੇ ਲੋਕਾਂ ਨੂੰ ਵੀ ਫੂਸਬਾਲ ਖੇਡਣਾ ਸਿਖਾ ਦਿੱਤਾ ਹੈ, ਜਿਹਨਾਂ ਵਿੱਚ ਫਿਲਮ ਦੇ ਨਿਰਦੇਸ਼ਕ ਪ੍ਰਿਅਦਰਸ਼ਨ ਵੀ ਹੈ।
ਸ਼ਾਹਰੁਖ ਸਰਿਆਂ ਨੂੰ ਹੀ ਖੇਡਣ ਲਈ ਬੁਲਾਉਂਦੇ ਹਨ ਅਤੇ ਮੈਚ ਖੇਡਣ ਲਈ ਕਹਿੰਦੇ ਹਨ। ਸ਼ਾਹਰੁਖ ਦੀ ਜਿੱਤ ਤੈਅ ਰਹਿੰਦੀ ਹੈ ਕਿਉਂਕਿ ਉਹ ਕਾਫੀ ਸਮੇਂ ਤੋਂ ਖੇਡ ਰਹੇ ਹਨ ਅਤੇ ਵੈਸੇ ਵੀ ਸ਼ਾਹਰੁਖ ਨੂੰ ਜਿੱਤ ਹੀ ਪਸੰਦ ਹੈ।
|