ਮਧੁਰ ਭੰਡਾਰਕਰ ਦੀ ਫਿਲਮ 'ਫੈਸ਼ਨ' ਤੋਂ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਮੁਗਧਾ ਗੋੜਸੇ ਨੂੰ ਲੈ ਕੇ ਮਧੁਰ ਇੱਕ ਸੀਨ ਫਿਲਮਾਉਣ ਜਾ ਰਹੇ ਸਨ। ਇਹ ਸੀਨ ਚਰਚ ਵਿੱਚ ਫਿਲਮਾਉਣਾ ਸੀ ਅਤੇ ਸਾਰੀ ਤਿਆਰੀ ਹੋ ਚੁਕੀ ਸੀ।
ਜਦੋਂ ਮੁਗਧਾ ਨੂੰ ਸੀਨ ਦੇਣ ਲਈ ਬੁਲਾਇਆ ਗਿਆ ਤਾਂ ਸਭ ਨੂੰ ਦੇਖ ਕੇ ਹੈਰਾਨੀ ਹੋਈ ਕਿ ਮੁਗਧਾ ਸੇਟ ਤੇ ਨਹੀਂ ਹੈ। ਕਾਫੀ ਸਮੇਂ ਤੱਕ ਮੁਗਧਾ ਨੂੰ ਲੱਭਣ ਦੇ ਬਾਅਦ ਯੂਨਿਟ ਦਾ ਇਕ ਮੈਂਬਰ ਚਰਚ ਵਿੱਚ ਆਇਆ ਤਾਂ ਵੇਖਿਆ ਕਿ ਮੁਗਧਾ ਚਰਚ ਵਿੱਚ ਪ੍ਰਾਰਥਨਾ ਕਰੀ ਹੈ।
ਦਰਅਸਲ ਮੁਗਧਾ ਪਹਿਲੀ ਵਾਰ ਚਰਚ ਵਿੱਚ ਗਈ ਸੀ ਉਥੇ ਦੀ ਸ਼ਾਂਤੀ ਉਹਨਾਂ ਨੂੰ ਕਾਫੀ ਪਸੰਦ ਆਈ ਇਸ ਲਈ ਉਹ ਕਾਫੀ ਦੇਰ ਤੱਕ ਚਰਚ ਵਿੱਚ ਬੈਠੀ ਰਹੀ।
|