ਲੱਗਦਾ ਹੈ ਕਿ ਸੁਸ਼ਮਿਤਾ ਸੈਨ ਨੂੰ ਬਾਲੀਵੁੱਡ ਕੁੱਝ ਖਾਸ ਰਾਸ ਨਹੀਂ ਆਇਆ ਇਸ ਲਈ ਉਹ ਹੋਟਲ ਤੇ ਸਪਾ ਖੋਲਣਾ ਚਾਹੁੰਦੀ ਹੈ।
ਸੁਸ਼ਮਿਤਾ ਨੇ ਆਪਣੀ ਕੰਪਨੀ ਬਣਾਈ ਹੈ ਸੇਂਸੇਸ਼ਨ ਜਿਸ ਦੇ ਅਧੀਨ ਉਹ ਹੋਟਲ ਖੋਲਣਾ ਚਾਹੁੰਦੀ ਹੈ ਜਿਸ ਦੀ ਸ਼ੁਰੂਆਤ ਉਹ ਕੋਲਕਾਤਾ ਤੋਂ ਕਰੇਗੀ। ਉਹਨਾਂ ਨੇ ਕੋਲਕਾਤਾ ਵਿੱਚ 12 ਹਜਾਰ ਵਰਗ ਫਿਟ ਦੀ ਜਮੀਨ ਖਰੀਦੀ ਹੈ, ਜਿਸ ਵਿੱਚ ਉਹ ਨਾਈਟ ਕਲੱਬ ਅਤੇ ਹੋਟਲ ਬਣਾਏਗੀ।
ਸੁਸ਼ਮਿਤਾ ਦੇ ਅਨੁਸਾਰ ਫਿਲਮਾਂ ਵਿੱਚ ਕੰਮ ਕਰਦੇ-ਕਰਦੇ ਉਹ ਬੋਰ ਹੋ ਗਈ ਹਨ ਇਸ ਲਈ ਹੁਣ ਉਹ ਦੂਜੇ ਵਪਾਰ ਵਿੱਚ ਆਪਣਾ ਹੱਥ ਅਜਮਾ ਰਹੀ ਹਨ। ਵੈਸੇ ਸੁਸ਼ਮਿਤਾ ਨੇ ਆਪਣੀ ਇੱਕ ਹੋਰ ਕੰਪਨੀ ਵੀ ਖੋਲੀ ਹੈ ਤੰਤਰਾ ਐਂਟਰਟੇਨਮੇਂਟ।
ਇਸ ਦੇ ਬੈਨਰ ਹੇਠ ਉਹ ਆਪਣੀ ਪਹਿਲੀ ਫਿਲਮ 'ਰਾਣੀ ਲਕਸ਼ਮੀਬਾਈ: ਦ ਵਾਰਿਅਰ ਕਵੀਨ' ਬਣਾਉਣ ਵਾਲੀ ਹੈ ਜਿਸ ਵਿੱਚ ਉਹ ਆਪ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਅਦਾ ਕਰੇਗੀ।
|