ਨੇਹਾ ਧੂਪੀਆ ਦਾ ਮੰਨਣਾ ਹੈ ਕਿ ਬਾਲੀਵੁੱਡ ਵਿੱਚ ਗਾਡਫਾਦਰ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਗਾਡਫਾਦਰ ਦੇ ਹੋਣ ਨਾਲ ਤੁਸੀਂ ਇੱਕ ਵਿਸ਼ੇਸ਼ ਕੈਂਪ ਨਾਲ ਜੁੜ ਜਾਂਦੇ ਹੋ ਅਤੇ ਇਸ ਨਾਲ ਫਿਲਮ ਮਿਲਣ ਵਿੱਚ ਵੀ ਅਸਾਨੀ ਹੁੰਦੀ ਹੈ। ਨਾਲ ਹੀ ਲਗਾਤਾਰ ਚਰਚਾ ਵਿੱਚ ਰਹਿਣ ਦਾ ਮੌਕਾ ਵੀ ਮਿਲਦਾ ਹੈ।
ਬਾਲੀਵੁੱਡ ਵਿੱਚ ਕਈ ਅਜਿਹੇ ਲੋਕ ਹਨ, ਜੋ ਖਾਸ ਕਿਸਮ ਦੇ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ। ਨੇਹਾ ਦੇ ਮੁਤਾਬਿਕ ਇਸ ਕਰਕੇ ਉਹਨਾਂ ਕਲਾਕਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਹਨਾਂ ਦੀ ਫਿਲਮੀ ਪਿਛੋਕੜ ਭੂਮੀ ਨਹੀਂ ਹੈ। ਇਹ ਲੋਕ ਖਾਸ ਪਰਿਵਾਰ ਦੇ ਕਲਾਕਾਰਾਂ ਨਾਲ ਹੀ ਕੰਮ ਕਰਨਾ ਪਸੰਦ ਕਰਦੇ ਹਨ।
ਨੇਹਾ ਨੇ ਆਪਣਾ ਕਰਿਅਰ 'ਕਿਆਮਤ' (2003) ਤੋਂ ਸ਼ੁਰੂ ਕੀਤਾ ਸੀ। ਪੰਜ ਸਾਲਾਂ ਵਿੱਚ ਨੇਹਾ ਨੇ ਅਨੇਕਾਂ ਫਿਲਮਾਂ ਵਿੱਚ ਕੰਮ ਕੀਤਾ, ਪਰ ਸਫਲਤਾ ਨੇ ਨੇਹਾ ਤੋਂ ਦੂਰੀ ਬਣਾਈ ਰੱਖੀ। 'ਸ਼ੀਸ਼ਾ', 'ਸਿਸਕੀਆਂ' ਅਤੇ 'ਜੂਲੀ' ਜਿਹੀਆਂ ਫਿਲਮਾਂ ਵਿੱਚ ਨੇਹਾ ਨੇ ਅੰਗ-ਪ੍ਰਦਰਸ਼ਨ ਕਰਕੇ ਵੀ ਦੇਖ ਲਿਆ, ਪਰ ਉਹ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਲਗਾਤਾਰ ਮਿਲੀ ਅਸਫਲਤਾ ਨਾਲ ਨੇਹਾ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਬਾਲੀਵੁੱਡ ਵਿੱਚ ਗਾਡਫਾਦਰ ਦਾ ਹੋਣਾ ਜਰੂਰੀ ਹੈ, ਪਰੰਤੂ ਉਹ ਅਜਿਹੇ ਕਈ ਕਲਾਕਾਰਾਂ ਦਾ ਨਾਮ ਭੁੱਲ ਜਾਂਦੀ ਹੈ ਜਿਹਨਾਂ ਨੇ ਬਿਨਾ ਗਾਡਫਾਦਰ ਦੇ ਆਪਣੇ ਦਮ ਤੇ ਸਫਲ ਹੋ ਕੇ ਦਿਖਾਇਆ।
|