ਐਨਡੀਟੀਵੀ ਇਮੇਜਿਨ ਤੇ ਅਗਲੇ ਕੁਝ ਦਿਨਾਂ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਜਨੂੰਨ ਕੁਝ ਕਰ ਦਿਖਾਨੇ ਕਾ' ਵਿੱਚ ਅਨੂ ਕਪੂਰ ਐਂਕਰ ਬਣਨਗੇ। ਗਜੇਂਦਰ ਸਿੰਘ ਦੇ ਸਾਈਂਬਾਬਾ ਟੈਲੀਫਿਲਮਸ ਦੁਆਰਾ ਨਿਰਮਿਤ ਕੀਤੇ ਜਾ ਰਹੇ ਇਸ ਸ਼ੋਅ ਵਿੱਚ ਸੰਗੀਤ ਦੀਆਂ ਤਿੰਨ ਸ਼ੈਲੀਆਂ ਵਿਚਕਾਰ ਪ੍ਰਤੀਯੋਗਤਾ ਹੋਵੇਗੀ।
ਹਰ ਟੀਮ ਵਿੱਚ ਛੇ ਪ੍ਰਤੀਯੋਗੀ ਹੋਣਗੇ, ਜਿਹਨਾਂ ਨੂੰ ਉਹਨਾਂ ਦੀ ਸੰਗੀਤ ਸ਼ੈਲੀ ਦੇ ਗੁਰੂਆਂ ਦੁਆਰਾ ਮਾਰਗਦਰਸ਼ਨ ਵੀ ਦਿੱਤਾ ਜਾਵੇਗਾ। ਉਸਤਾਦ ਰਾਹਤ ਫਤੇਹ ਅਲੀ ਖਾਨ ਸੂਫੀ ਟੀਮ ਦਾ, ਈਲਾ ਅਰੁਣ ਲੋਕ ਸੰਗੀਤ ਟੀਮ ਦਾ ਅਤੇ ਆਨੰਦ ਰਾਜ ਆਨੰਦ ਫਿਲਮ ਸੰਗੀਤ ਟੀਮ ਦਾ ਮਾਰਗਦਰਸ਼ਨ ਕਰਨਗੇ।
ਸਾਰੀਆਂ ਟੀਮਾਂ ਦੇ ਪ੍ਰਤੀਯੋਗੀ ਹਰ ਹਫਤੇ ਆਪਣੀ ਸੰਗੀਤ ਸ਼ੈਲੀ ਵਿੱਚ ਗੀਤ ਪ੍ਰਸਤੁਤ ਕਰਨਗੇ ਅਤੇ ਹਰ ਹਫਤੇ ਦਰਸ਼ਕ ਆਪਣੀ ਪਸੰਦੀਦਾ ਸੰਗੀਤ ਸ਼ੈਲੀ ਲਈ ਵੋਟ ਭੇਜਣਗੇ। ਇਹ ਵੋਟ ਕਿਸੇ ਵੀ ਗਾਇਕ ਲਈ ਨਹੀਂ ਭੇਜੇ ਜਾਣਗੇ। ਵੋਟਾਂ ਦੀ ਗਿਣਤੀ ਕਰ ਕੇ, ਹਰ ਹਫਤੇ ਸਭ ਤੋਂ ਘੱਟ ਵੋਟ ਵਾਲੀ ਸੰਗੀਤ ਸ਼ੈਲੀ ਦੀ ਘੋਸ਼ਣਾ ਕੀਤੀ ਜਾਵੇਗੀ। ਸਭ ਤੋਂ ਘੱਟ ਵੋਟ ਵਾਲੀ ਸੰਗੀਤ ਸ਼ੈਲੀ ਦੇ ਗੁਰੂ ਆਪਣੀ ਟੀਮ ਵਿੱਚੋਂ ਕਿਸੇ ਇੱਕ ਪ੍ਰਤੀਯੋਗੀ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਲੈਣਗੇ।
|