'ਯੂ ਮੀ ਔਰ ਹਮ' ਨੂੰ ਭਲਾ ਸਫਲਤਾ ਨਹੀਂ ਮਿਲੀ ਹੈ, ਪਰ ਨਿਰਦੇਸ਼ਕ ਦੇ ਰੂਪ ਵਿੱਚ ਅਜੈ ਦੇਵਗਨ ਦੇ ਕੰਮ ਨੂੰ ਪਸੰਦ ਕਰਿਆ ਗਿਆ ਹੈ। ਆਪਣੇ ਦੁਆਰਾ ਨਿਰਦੇਸ਼ਿਤ ਪਹਿਲੀ ਫਿਲਮ ਦੇ ਰਾਹੀਂ ਉਹਨਾਂ ਨੇ ਦਿਖਾ ਦਿੱਤਾ ਹੈ ਕਿ ਉਹਨਾਂ ਵਿੱਚ ਇੱਕ ਚੰਗੇ ਨਿਰਦੇਸ਼ਕ ਬਣਨ ਦੀਆਂ ਸਾਰੀਆਂ ਖੂਬੀਆਂ ਹਨ।
ਪ੍ਰਸ਼ੰਸਾ ਨਾਲ ਉਤਸ਼ਾਹਿਤ ਅਜੈ ਹੁਣ ਜਲਦੀ ਆਪਣੀ ਦੂਜੀ ਫਿਲਮ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਸਮੇਂ ਐਕਸ਼ਨ ਫਿਲਮਾਂ ਦਾ ਦੌਰ ਚੱਲ ਰਿਹਾ ਹੈ ਅਤੇ ਅਜੈ ਵੀ ਇੱਕ ਐਕਸ਼ਨ ਫਿਲਮ ਕਰਨਾ ਚਾਹੁੰਦੇ ਹਨ।
ਆਪਣੇ ਕਰਿਅਰ ਦੇ ਸ਼ੁਰੂ ਵਿੱਚ ਅਜੈ ਨੇ ਐਕਸ਼ਨ ਭੂਮਿਕਾਵਾਂ ਬਹੁਤ ਨਿਭਾਈਆਂ ਸਨ। ਉਹ ਫਾਈਟ ਮਾਸਟਰ ਦੇ ਬੇਟੇ ਹਨ, ਇਸ ਲਈ ਪਰਦੇ ਤੇ ਉਹਨਾਂ ਨੇ ਸ਼ਾਨਦਾਰ ਸਟੰਟ ਦਿਖਾਏ। ਅਜੈ ਨੂੰ ਐਕਸ਼ਨ ਕਰਨਾ ਪਸੰਦ ਹੈ ਅਤੇ ਐਕਸ਼ਨ ਫਿਲਮ ਕੀਤੇ ਉਹਨਾਂ ਨੂੰ ਲੰਬਾ ਸਮਾਂ ਹੋ ਗਿਆ ਹੈ।
ਅਜੈ ਦੀ ਇੱਛਾ ਹੈ ਕਿ ਉਹਨਾਂ ਦੀ ਇਸ ਫਿਲਮ ਵਿੱਚ ਦਿਖਾਏ ਜਾਣ ਵਾਲੇ ਐਕਸ਼ਨ ਸੀਨ ਅੰਤਰਰਾਸ਼ਟਰੀ ਸਤਰ ਦੇ ਹੋਣ, ਇਸ ਲਈ ਉਹ ਹਾਲੀਵੁੱਡ ਤੋਂ ਵੀ ਤਕਨੀਸ਼ੀਅਨ ਬੁਲਾ ਸਕਦੇ ਹਨ। ਅਜੈ ਇਸ ਸਬੰਧ ਵਿੱਚ ਜਲਦੀ ਹੀ ਘੋਸ਼ਣਾ ਕਰਨ ਵਾਲੇ ਹਨ।
|