ਸ਼੍ਰੇਅਸ ਤਲਪਦੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇੱਕ ਪਾਸੇ ਉਹ ਹਿੰਦੀ ਫਿਲਮਾਂ ਵਿੱਚ ਕਾਫੀ ਵਧੀਆ ਕੰਮ ਕਰ ਰਹੇ ਹਨ, ਨਾਲ ਹੀ ਦੂਜੇ ਪਾਸੇ ਉਹ ਆਪਣੀ ਪਹਿਲੀ ਮਰਾਠੀ ਫਿਲਮ 'ਕਾਂਦੇ-ਪੋਹੇ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ।
ਸ਼੍ਰੇਅਸ ਦੇ ਅਨੁਸਾਰ ਉਹਨਾਂ ਨੂੰ ਕਾਫੀ ਵਧੀਆ ਲੱਗ ਰਿਹਾ ਹੈ ਕਿ ਉਹਨਾਂ ਨੇ ਮਰਾਠੀ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ ਨੂੰ 6 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸਦੇ ਬਾਅਦ ਉਹ ਹੋਰ ਵੀ ਮਰਾਠੀ ਫਿਲਮਾਂ ਬਣਾਉਣਗੇ ਅਤੇ ਉਸਦੇ ਬਾਅਦ ਉਹਨਾਂ ਦਾ ਹਿੰਦੀ ਫਿਲਮ ਬਣਾਉਣ ਦਾ ਵੀ ਸੁਪਨਾ ਹੈ।
|