ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੈਕੀ ਨੂੰ ਮੁਸੀਬਤ 'ਚੋਂ ਕੱਢਣਗੇ ਸਲਮਾਨ
IFMIFM
ਜੈਕੀ ਸ਼ਰਾਫ ਅੱਜ ਕੱਲ੍ਹ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਆਪਣੇ ਜਮਾਨੇ ਦੇ ਮਸ਼ਹੂਰ ਹੀਰੋ ਜੈਕੀ ਅਭਿਨੇ ਵਿੱਚ ਕਾਫੀ ਵਧੀਆ ਸਨ, ਪਰ ਫਿਲਮ ਨਿਰਮਾਣ ਦੇ ਖੇਤਰ ਵਿੱਚ ਆਉਣ ਕਰਕੇ ਉਹ ਮੁਸੀਬਤਾਂ ਵਿੱਚ ਫਸ ਗਏ।

ਫਿਲਮ ਨਿਰਮਾਣ ਦੇ ਮਾਮਲੇ ਵਿੱਚ ਜੱਗੂ ਦਾਦਾ ਬਿਲਕੁਲ ਅਨਾੜੀ ਸਨ। ਉਹਨਾਂ ਦੁਆਰਾ ਬਣਾਈਆਂ ਗਈਆਂ ਫਿਲਮਾਂ ਨਹੀਂ ਚੱਲੀਆਂ ਅਤੇ 'ਸੰਧਿਆ' ਨਾਮਕ ਫਿਲਮ ਤਾਂ ਅੱਜ ਤੱਕ ਪ੍ਰਦਰਸ਼ਿਤ ਨਹੀਂ ਹੋਈ। ਜੈਕੀ ਸ਼ਰਾਫ ਨੇ ਫਿਲਮ ਬਣਾਉਣ ਲਈ ਕਰਜਾ ਲਿਆ ਸੀ, ਜਿਸ ਨੂੰ ਵਾਪਸ ਕਰਨ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਮਾਂ ਵਿੱਚ ਵੀ ਉਹਨਾਂ ਦਾ ਕਰਿਅਰ ਲਗਭਗ ਖਤਮ ਹੋ ਗਿਆ ਹੈ।

ਜੈਕੀ ਨੇ ਪ੍ਰਸਿੱਧ ਨਿਰਮਾਤਾ ਸਾਜਿਦ ਨਾਡਿਆਡਵਾਲਾ ਤੋਂ ਵੀ ਕਰਜਾ ਲਿਆ ਸੀ ਅਤੇ ਵਿਆਜ ਮੂਲ ਰਾਸ਼ੀ ਤੋਂ ਵੀ ਜਿਆਦਾ ਹੋ ਗਿਆ। ਜੈਕੀ ਨੇ ਕੁਝ ਚੈਕ ਸਾਜਿਦ ਨੂੰ ਦਿੱਤੇ ਜੋ ਬਾਉਂਸ ਹੋ ਗਏ। ਖਬਰ ਹੈ ਕਿ ਸਾਜਿਦ ਨੇ ਨਰਾਜ ਹੋ ਕੇ ਅਦਾਲਤ ਦੀ ਸ਼ਰਣ ਲਈ।

ਜੈਕੀ ਦੀ ਸਲਮਾਨ ਖਾਨ ਨਾਲ ਚੰਗੀ ਦੋਸਤੀ ਹੈ ਅਤੇ ਸਲਮਾਨ, ਸਾਜਿਦ ਦੇ ਚੰਗੇ ਦੋਸਤ ਹਨ। ਜੈਕੀ ਨੇ ਸਲਮਾਨ ਨੂੰ ਮਾਮਲੇ ਵਿੱਚ ਦਖਲਅੰਦਾਜੀ ਕਰਨ ਲਈ ਕਿਹਾ। ਸਲਮਾਨ ਦੇ ਕਹਿਣ ਤੇ ਸਾਜਿਦ ਨੇ ਮਾਮਲਾ ਵਾਪਸ ਲੈ ਲਿਆ।

ਸਲਮਾਨ ਨੇ ਜੈਕੀ ਦੇ ਕਰਿਅਰ ਨੂੰ ਸੰਵਾਰਨ ਦੀ ਜਿੰਮੇਵਾਰੀ ਲੈ ਲਈ ਹੈ। ਉਹਨਾਂ ਨੇ ਆਪਣੇ ਕਈ ਨਿਰਮਾਤਾ ਦੋਸਤਾਂ ਨੂੰ ਕਿਹਾ ਹੈ ਕਿ ਉਹ ਜੈਕੀ ਨੂੰ ਉਹਨਾਂ ਦੀਆਂ ਫਿਲਮਾਂ ਵਿੱਚ ਭੂਮਿਕਾ ਦੇਣ। ਉਹਨਾਂ ਨੇ ਆਪਣੇ ਭਰਾ ਦੀ ਫਿਲਮ ਵਿੱਚ ਵੀ ਜੈਕੀ ਨੂੰ ਕੰਮ ਦਵਾਇਆ ਹੈ।

IFMIFM
ਸਲਮਾਨ ਦੇ ਗੋਵਿੰਦਾ ਦੇ ਕਰਿਅਰ ਨੂੰ ਵੀ ਫਿਰ ਤੋਂ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਡੇਵਿਡ ਧਵਨ ਨੇ ਸਲਮਾਨ ਦੇ ਕਹਿਣ ਤੇ ਹੀ ਗੋਵਿੰਦਾ ਨੂੰ 'ਪਾਰਟਨਰ' ਵਿੱਚ ਮੌਕਾ ਦਿੱਤਾ। 'ਪਾਰਟਨਰ' ਦੇ ਹਿੱਟ ਹੋਣ ਦੇ ਬਾਅਦ ਗੋਵਿੰਦਾ ਨੂੰ ਫਿਰ ਤੋਂ ਫਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ।

ਦੋਸਤੀ ਨਿਭਾਉਣ ਦੇ ਮਾਮਲੇ ਵਿੱਚ ਸਲਮਾਨ ਦਾ ਜਵਾਬ ਨਹੀਂ ਹੈ।
ਹੋਰ ਵੀ
ਸਲਮਾਨ ਨੂੰ ਕੌਣ ਜਗਾਵੇ
ਪਹਿਲਾਂ ਵਰਗੀ ਪ੍ਰਸਿੱਧੀ ਨਹੀਂ ਰਹੀ ਸ਼ਾਹਰੁਖ ਦੀ
ਰਤੀ ਅਗਨੀਹੋਤਰੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਸਮੇਂ ਵੀ ਨਾਲ-ਨਾਲ
ਰਜਨੀਕਾਂਤ-ਸ਼ਾਹਰੁਖ ਵਿੱਚ ਮੁਕਾਬਲਾ
ਘੜੀਆਂ ਇਕੱਠੀਆਂ ਕਰਨ ਦਾ ਸ਼ੌਕ