ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਲਮਾਨ ਨੂੰ ਕੌਣ ਜਗਾਵੇ
IFMIFM
ਸਲਮਾਨ ਖਾਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਉਹਨਾਂ ਨੂੰ ਨਿਯਮ ਪਾਲਣ ਲਈ ਕਿਹਾ ਜਾਂਦਾ ਹੈ ਉਹ ਉਲਟਾ ਹੀ ਕਰਦੇ ਹਨ। ਸਲਮਾਨ ਖਾਨ ਨੂੰ ਨਿਯਮ ਤੋੜਨ ਵਿੱਚ ਜਰਾ ਜਿਆਦਾ ਹੀ ਮਜਾ ਆਉਂਦਾ ਹੈ। ਵੈਸੇ ਸਲਮਾਨ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਉਹੀ ਕਰਦੇ ਹਨ ਜੋ ਉਹਨਾਂ ਦਾ ਮਨ ਕਹਿੰਦਾ ਹੈ।

ਹਾਲ ਹੀ ਵਿੱਚ ਸੋਨੀ ਟੀਵੀ ਦੇ ਰਿਐਲਟੀ ਸ਼ੋਅ 'ਦਸ ਕਾ ਦਮ' ਲਈ ਸ਼ੂਟਿੰਗ ਮੁੰਬਈ ਦੇ ਇੱਕ ਸਟੂਡੀਉ ਵਿੱਚ ਚੱਲ ਰਹੀ ਸੀ। ਇਹ ਸਥਾਨ ਸਲਮਾਨ ਦੇ ਘਰ ਤੋਂ ਥੋੜਾ ਜਿਹਾ ਦੂਰ ਹੀ ਹੈ ਇਸ ਕਰਕੇ ਸਲਮਾਨ ਖਾਨ ਸੈਰ ਕਰਦੇ ਹੋਏ ਸਟੂਡੀਉ ਪਹੁੰਚ ਗਏ ਅਤੇ ਸਿੱਧੇ ਆਪਣੀ ਵੈਨਿਟੀ ਵੈਨ ਵਿੱਚ ਚਲੇ ਗਏ। ਉੱਥੇ ਹੀ ਉਹਨਾਂ ਨੂੰ ਨੀਂਦ ਆ ਗਈ।

ਉੱਧਰ ਸ਼ੂਟਿੰਗ ਲਈ ਸਾਰੇ ਨਿਯਤ ਸਮੇਂ ਤੇ ਸਟੂਡੀਉ ਵਿੱਚ ਆ ਚੁੱਕੇ ਸਨ। ਸੈਟਸ ਤੇ ਸਾਰੀਆਂ ਜਰੂਰੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ, ਪਰ ਸਲਮਾਨ ਵੈਨ ਵਿੱਚੋਂ ਬਾਹਰ ਹੀ ਨਹੀਂ ਆ ਰਹੇ ਸਨ। ਸਲਮਾਨ ਲਗਭਗ ਚਾਰ ਘੰਟੇ ਤੱਕ ਸੌਂਦੇ ਰਹੇ ਅਤੇ ਇਸ ਸਮੇਂ ਕਿਸੇ ਦੀ ਵੀ ਹਿੰਮਤ ਉਹਨਾਂ ਨੂੰ ਜਗਾਉਣ ਦੀ ਨਹੀਂ ਹੋਈ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਲਮਾਨ ਕਿੰਨੇ ਮੂਡੀ ਹਨ।

ਸੋਨੀ ਟੀਵੀ ਨੂੰ ਸਲਮਾਨ ਦੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕਾਫੀ ਸਾਰੇ ਏਪੀਸੋਡ ਸ਼ੂਟ ਕਰਨੇ ਹਨ ਇਸ ਕਰਕੇ ਚੈਨਲ ਨਾਲ ਸਬੰਧਿਤ ਲੋਕ ਕਾਫੀ ਬੇਚੈਨ ਹੋ ਰਹੇ ਸਨ, ਪਰ ਸਲਮਾਨ ਦੇ ਕਿਸੇ ਵੀ ਨਜਦੀਕੀ ਵਿਅਕਤੀ ਦੀ ਏਨੀ ਹਿੰਮਤ ਨਹੀਂ ਹੋਈ ਕਿ ਵੈਨਿਟੀ ਵੈਨ ਦਾ ਦਰਵਾਜਾ ਖੜਕਾ ਸਕਣ।

ਵੈਸੇ ਸਲਮਾਨ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਨ ਇਸ ਕਰਕੇ ਫਿਲਮ ਨਿਰਮਾਤਾ ਸਲਮਾਨ ਖਾਨ ਦੀ ਵੈਨਿਟੀ ਵੈਨ ਜਿੱਥੇ ਸ਼ੂਟਿੰਗ ਹੋਣੀ ਹੈ ਉੱਥੇ ਹੀ ਰਹਿਣ ਦਿੰਦੇ ਹਨ, ਕਿਉਂਕਿ ਅਕਸਰ ਸਲਮਾਨ ਖਾਨ ਦੇਰ ਰਾਤ ਤੱਕ ਪਾਰਟੀ ਕਰਦੇ ਹਨ ਅਤੇ ਸਿੱਧੇ ਲੋਕੇਸ਼ਨ ਤੇ ਆ ਕੇ ਵੈਨਿਟੀ ਵੈਨ ਵਿੱਚ ਸੌਂ ਜਾਂਦੇ ਹਨ।
ਹੋਰ ਵੀ
ਪਹਿਲਾਂ ਵਰਗੀ ਪ੍ਰਸਿੱਧੀ ਨਹੀਂ ਰਹੀ ਸ਼ਾਹਰੁਖ ਦੀ
ਰਤੀ ਅਗਨੀਹੋਤਰੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਸਮੇਂ ਵੀ ਨਾਲ-ਨਾਲ
ਰਜਨੀਕਾਂਤ-ਸ਼ਾਹਰੁਖ ਵਿੱਚ ਮੁਕਾਬਲਾ
ਘੜੀਆਂ ਇਕੱਠੀਆਂ ਕਰਨ ਦਾ ਸ਼ੌਕ
ਹੁਣ ਖੁਦ ਸੰਭਾਲੋ ਵਿਵੇਕ