ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਖਬਰਾਂ/ ਗੱਪ ਸ਼ਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਹਿਲਾਂ ਵਰਗੀ ਪ੍ਰਸਿੱਧੀ ਨਹੀਂ ਰਹੀ ਸ਼ਾਹਰੁਖ ਦੀ
IFMIFM
ਸਟਾਰ ਪਲੱਸ ਤੇ ਪ੍ਰਸਾਰਿਤ ਹੋ ਰਹੇ ਰਿਐਲਟੀ ਸ਼ੋਅ 'ਕਿਆ ਆਪ ਪਾਂਚਵੀਂ ਪਾਸ ਸੇ ਤੇਜ ਹੈਂ' ਦੀ ਟੀਆਰਪੀ ਰੇਟਿੰਗ ਦੇ ਨਤੀਜੇ ਉਸ ਤਰ੍ਹਾਂ ਦੇ ਨਹੀਂ ਹਨ ਜਿਵੇਂ ਚੈਨਲ ਨੇ ਅਤੇ ਖੁਦ ਸ਼ਾਹਰੁਖ ਨੇ ਸੋਚੇ ਸਨ।

ਪਿਛਲੇ ਸਾਲ ਸ਼ਾਹਰੁਖ ਨੇ ਸਟਾਰ ਪਲੱਸ ਤੇ 'ਕੌਣ ਬਣੇਗਾ ਕਰੋੜਪਤੀ' ਸ਼ੋਅ ਕੀਤਾ ਸੀ, ਜਿਸਦੀ ਟੀਆਰਪੀ ਰੇਟਿੰਗ 12 ਤੋਂ ਉੱਪਰ ਸੀ ਅਤੇ ਚੈਨਲ ਸਮੇਤ ਖੁਦ ਸ਼ਾਹਰੁਖ ਬਹੁਤ ਖੁਸ਼ ਸਨ ਕਿ ਉਹਨਾਂ ਨੇ ਟੀਵੀ ਤੇ ਆਪਣਾ ਅਧਿਕਾਰ ਜਮਾਇਆ ਹੈ।

ਪਰ ਇਸ ਸਾਲ ਪਰਿਸਥਿਤੀਆਂ ਬਦਲੀਆਂ ਹੋਈਆਂ ਹਨ ਅਤੇ ਸ਼ੋਅ 'ਕਿਆ ਆਪ ਪਾਂਚਵੀਂ ਪਾਸ ਸੇ ਤੇਜ ਹੈਂ' ਨੂੰ ਸਿਰਫ 4 ਤੋਂ ਥੋੜ੍ਹੀ ਜਿਆਦਾ ਦੀ ਟੀਆਰਪੀ ਰੇਟਿੰਗ ਮਿਲੀ ਹੈ। ਇਸ ਤੋਂ ਚੈਨਲ ਤਾਂ ਖੁਸ਼ ਹੈ, ਕਿਉਂਕਿ ਇਹ ਰੇਟਿੰਗ ਆਈਪੀਐਲ ਕ੍ਰਿਕੇਟ ਮੈਚਾਂ ਦੀ ਰੇਟਿੰਗ ਦੇ ਆਸਪਾਸ ਹੀ ਹੈ, ਪਰ ਜਾਣਕਾਰਾਂ ਦੇ ਅਨੁਸਾਰ ਸਿਰਫ ਇੱਕ ਸਾਲ ਵਿੱਚ ਸ਼ਾਹਰੁਖ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ ਅਤੇ ਖੁਦ ਸ਼ਾਹਰੁਖ ਵੀ ਜਾਣਦੇ ਹਨ ਕਿ ਉਹਨਾਂ ਦੀ ਲੋਕਪ੍ਰਿਅਤਾ ਵਿੱਚ ਹੁਣ ਕਮੀ ਆਉਣ ਲੱਗੀ ਹੈ।

ਇਸਦਾ ਕਾਰਨ ਇਹ ਹੈ ਕਿ ਟੀਵੀ ਤੋਂ ਲੈ ਕੇ ਫਿਲਮਾਂ ਵਿੱਚ ਸ਼ਾਹਰੁਖ ਹੀ ਨਜ਼ਰ ਆ ਰਹੇ ਹਨ। ਹੋਰ ਤਾਂ ਹੋਰ ਆਈਪੀਐਲ ਮੈਚਾਂ ਵਿੱਚ ਵੀ ਸ਼ਾਹਰੁਖ ਖਾਨ ਆਪਣੀ ਟੀਮ ਨੂੰ ਪ੍ਰੋਤਸਾਹਿਤ ਕਰਨ ਲਈ ਸਟੇਡੀਅਮ ਪਹੁੰਚ ਹੀ ਜਾਂਦੇ ਹਨ।

ਮਾਹਿਰਾਂ ਦੇ ਅਨੁਸਾਰ ਵਿਗਿਆਪਨਾਂ, ਫਿਲਮਾਂ ਵਿੱਚ ਅਤੇ ਕ੍ਰਿਕੇਟ ਮੈਚ ਵਿੱਚ ਸ਼ਾਹਰੁਖ ਦੇ ਨਜ਼ਰ ਆਉਣ ਦੇ ਕਾਰਨ ਹੁਣ ਲੋਕਾਂ ਸ਼ਾਹਰੁਖ ਨੂੰ ਦੇਖ ਕੇ ਬੋਰੀਅਤ ਮਹਿਸੂਸ ਕਰਨ ਲੱਗੇ ਹਨ। ਕੁਝ ਸਮਾਂ ਪਹਿਲਾਂ ਅਮਿਤਾਭ ਦੇ ਨਾਲ ਵੀ ਇਹੀ ਹੋਇਆ ਸੀ, ਜਦੋਂ ਵਿਗਿਆਪਨਾਂ ਅਤੇ ਫਿਲਮਾਂ ਵਿੱਚ ਉਹ ਏਨੇ ਜਿਆਦਾ ਨਜ਼ਰ ਆਉਣ ਲੱਗੇ ਸਨ ਕਿ ਇਸਦਾ ਅਸਰ ਉਹਨਾਂ ਦੀਆਂ ਫਿਲਮਾਂ ਤੇ ਹੋਣ ਲੱਗਾ ਸੀ।

ਹੁਣ ਦੇਖਣਾ ਇਹ ਹੈ ਕਿ ਚਾਲੀ ਸਾਲ ਦੀ ਉਮਰ ਪਾਰ ਕਰ ਚੁੱਕੇ ਸ਼ਾਹਰੁਖ ਆਪਣੀ ਲੋਕਪ੍ਰਿਅਤਾ ਨੂੰ ਵਧਾਉਣ ਲਈ ਕੀ ਕਰਦੇ ਹਨ।
ਹੋਰ ਵੀ
ਰਤੀ ਅਗਨੀਹੋਤਰੀ ਸਿੱਖ ਰਹੀ ਹੈ ਬੰਗਾਲੀ
ਸ਼ੂਟਿੰਗ ਦੇ ਸਮੇਂ ਵੀ ਨਾਲ-ਨਾਲ
ਰਜਨੀਕਾਂਤ-ਸ਼ਾਹਰੁਖ ਵਿੱਚ ਮੁਕਾਬਲਾ
ਘੜੀਆਂ ਇਕੱਠੀਆਂ ਕਰਨ ਦਾ ਸ਼ੌਕ
ਹੁਣ ਖੁਦ ਸੰਭਾਲੋ ਵਿਵੇਕ
ਮਲਿਕਾ ਦੀ ਡ੍ਰੈਸ ਤੇ ਹੰਗਾਮਾ